ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 03 ਅਗਸਤ 2021: ਸੀਰ ਸੁਸਾਇਟੀ ਵੱਲੋਂ ਵਾਤਾਵਰਣ ਲਈ ਕੀਤੀਆ ਜਾ ਰਹੀਆਂ ਕੋਸ਼ਿਸ਼ਾ ਸਦਕਾ ਰਟਿ: ਪੁਲਿਸ ਇੰਸਪੈਕਟਰ ਬਲਵਿੰਦਰ ਸਿੰਘ ਬਾਸੀ ਨੇ ਆਪਣੀ ਮਾਤਾ ਕੁਲਦੀਪ ਕੌਰ ਦੀ 12ਵੀਂ ਬਰਸੀ ਪੁਰਾਣੀ ਕੈਂਟ ਰੋਡ ਤੇ ਨਿੰਮ ਦੇ ਪੌਦੇ ਲਗਾਕੇ ਮਨਾਈ | ਜਾਣਕਾਰੀ ਦਿੰਦਿਆ ਗੁਰਮੀਤ ਸਿੰਘ ਸੰਧੂ, ਸੰਦੀਪ ਅਰੋੜਾ ਤੇ ਪਰਦੀਪ ਚਮਕ ਨੇ ਦੱਸਿਆ ਕਿ ਸੀਰ ਵੱਲੋਂ ਵਾਤਾਵਰਣ ਸਵੱਛ ਰੱਖਣ ਲਈ ਚਲਾਈ ਮੁਹਿੰਮ ਸਦਕਾ ਸ਼ਹਿਰ ਵਾਸੀ ਆਪਣੀ ਖੁਸ਼ੀ ਗਮੀ ਮੌਕੇ ਪੌਦੇ ਲਗਾ ਕੇ ਵਾਤਾਵਰਣ ਸਾਫ ਸੁਥਰਾ ਰੱਖਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ | ਬਾਸੀ ਪ੍ਰੀਵਾਰ ਹਰ ਸਾਲ ਆਪਣੇ ਮਾਤਾ ਜੀ ਦੀ ਬਰਸੀ ਵਾਤਾਵਰਣ ਨੂੰ ਸਮਰਪਿਤ ਕਰਕੇ ਮਨਾਉਂਦੇ ਹਨ | ਇਸ ਮੌਕੇ ਬਲਵਿੰਦਰ ਸਿੰਘ ਬਾਸੀ ਨੇ ਸੀਰ ਸੰਸਥਾ ਵੱਲੋਂ ਵਾਤਾਵਰਣ ਲਈ ਕੀਤੇ ਜਾ ਰਹੇ ਕੰਮਾਂ ਦੀ ਸਲਾਘਾ ਕੀਤੀ |
ਇਸ ਮੌਕੇ ਬਲਵਿੰਦਰ ਸਿੰਘ ਬਾਸੀ, ਅਮਰਜੀਤ ਕੌਰ ਬਾਸੀ, ਸੁਰਿੰਦਰ ਕੌਰ ਬਾਸੀ, ਹਰਦੇਵ ਸਿੰਘ ਸੰਧੂ, ਹਰਗੋਬਿੰਦ ਸਿੰਘ ਸੰਧੂ ਰੈਸਲਿੰਗ ਕੋਚ, ਦੋਹਤੀ ਹਰਦਿਲ ਆਜੀਜ ਕੌਰ, ਸੰਧੂ, ਪ੍ਰਵਾਰਿਕ ਮੈਂਬਰ ਤੇ ਸੀਰ ਮੈਂਬਰ ਪ੍ਰਦਮਨ ਸਿੰਘ, ਕੰਵਲਜੀਤ ਸਿੰਘ, ਵਿਕਾਸ ਅਰੋੜਾ, ਸੰਦੀਪ ਅਰੋੜਾ ਆਦਿ ਹਾਜਿਰ ਸਨ |