ਹਲਕਾ ਬਾਬਾ ਬਕਾਲਾ ਸਾਹਿਬ ਦੀਆਂ ਵੱਖ ਵੱਖ ਪੰਚਾਇਤਾਂ ਦੇ ਸਰਪੰਚ ਅਤੇ ਮੈਂਬਰ
ਰਈਆ 03 ਅਗਸਤ 2021: (ਬਲਰਾਜ ਸਿੰਘ ਰਾਜਾ)ਆਪਣੀਆਂ ਮੰਗਾਂ ਨੂੰ ਲੈ ਕੇ ਮਨਰੇਗਾ ਕਰਮਚਾਰੀਆਂ ਦੀ ਹੜਤਾਲ 26ਵੇਂ ਦਿਨ ਚ ਦਾਖ਼ਲ ਹੋ ਗਈ ਪਰ ਸਰਕਾਰ ਨੇ ਇਹਨਾਂ ਦੀਆਂ ਮੰਗਾਂ ਦਾ ਹਾਲੇ ਤੱਕ ਕੁਝ ਵੀ ਨਹੀਂ ਸੋਚਿਆ ਤੇ ਹੁਣ ਇਨ੍ਹਾਂ ਦੇ ਸਮਰਥਨ ਚ ਹਲਕਾ ਬਾਬਾ ਬਕਾਲਾ ਸਾਹਿਬ ਦੀਆਂ ਕਈ ਪੰਚਾਇਤਾਂ ਜਿਵੇਂ ਕਿ ਸਰਪੰਚ ਰਘਬੀਰ ਸਿੰਘ ਬੁੱਢਾ ਥੇਹ,ਸਰਪੰਚ ਸਤਨਾਮ ਸਿੰਘ ਦਾਰਾਪੁਰ, ਸਰਪੰਚ ਟੋਨੀ ਦਨਿਆਲ, ਸਰਪੰਚ ਬੂਟਾ ਸਿੰਘ ਲੋਹਗੜ੍ਹ, ਸਰਪੰਚ ਹਰਦੇਵ ਸਿੰਘ ਕਲੇਰ ਘੁਮਾਣ, ਮੈਂਬਰ ਮੁਖਤਾਰ ਸਿੰਘ ਕਲੇਰ ਘੁਮਾਣ, ਗੁਰਮੀਤ ਸਿੰਘ ਸਾਬਕਾ ਮੈਂਬਰ ਦਨਿਆਲ, ਮੈਂਬਰ ਬਲਵੰਤ ਸਿੰਘ ਸੁਧਾਰ ਰਾਜਪੂਤਾਂ, ਮੈਂਬਰ ਗੁਰਨਾਮ ਸਿੰਘ ਧਿਆਨਪੁਰ ਮੈਂਬਰ ਸੁਖਦੇਵ ਸਿੰਘ ਦਨਿਆਲ, ਮੈਂਬਰ ਬਲਕਾਰ ਸਿੰਘ ਸਿੰਘਪੁਰਾ ਆਦਿ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਇਨ੍ਹਾਂ ਦੀਆਂ ਜੋ ਵੀ ਜਾਇਜ਼ ਮੰਗਾਂ ਹਨ ਉਹ ਉਨ੍ਹਾਂ ਨੂੰ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਪੰਚਾਇਤਾਂ ਦੇ ਵਿਕਾਸ ਦੇ ਜੋ ਕੰਮ ਰੁਕੇ ਹੋਏ ਹਨ ਉਹ ਸ਼ੁਰੂ ਹੋ ਸਕਣ ਅਤੇ ਨਰੇਗਾ ਕਰਮਚਾਰੀਆਂ ਦੇ ਠੰਢੇ ਪਏ ਚੁੱਲ੍ਹੇ ਫਿਰ ਤੋਂ ਬਲ ਸਕਣ ।