ਵਿਸ਼ਵ ਸਤਨਪਾਨ ਸਪਤਾਹ ਮੌਕੇ ਨਵ-ਜਨਮੇ ਬੱਚੇ ਲਈ ਮਾਂ ਦੇ ਦੁੱਧ ਦੀ ਮੱਹਤਤਾ ਸਬੰਧੀ ਚੁੱਕਾਈ ਸੰਹੁ
ਜਗਤਾਰ ਸਿੰਘ
- ਮਾਂ ਦਾ ਦੁੱਧ ਨਵ ਜਨਮੇਂ ਬੱਚੇ ਲਈ ਅਮ੍ਰਿਤ ਸਮਾਨ: ਜਿਲ਼੍ਹਾ ਟੀਕਾਕਰਨ ਅਫਸਰ
ਪਟਿਆਲਾ 4 ਅਗਸਤ 2021 : ਮਿਸ਼ਨ ਤੰਦਰੁਸਤ ਪੰਜਾਬ ਅਤੇ ਕੋਵਿਡ-19 ਨੁੰ ਧਿਆਨ ਵਿੱਚ ਰੱਖਦਿਆਂ ਸਿਵਲ ਸਰਜਨ ਡਾ.ਪ੍ਰਿੰਸ ਸੌਢੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਵਿਸ਼ਵ ਸਤਨਪਾਨ ਸਪਤਾਹ ਦੇ ਤਹਿਤ ਹਸਪਤਾਲਾ ਵਿੱਚ ਜਣੇਪਾ ਸੇਵਾਵਾਂ ਵਿੱਚ ਸ਼ਾਮਲ ਔਰਤਾਂ ਨੁੰ ਜਣੇਪੇ ਤੋਂ ਤੁਰੰਤ ਬਾਅਦ ਆਪਣੇ ਨਵ ਜੰਨਮੇ ਬੱਚੇ ਨੁੰ ਮਾਂ ਦਾ ਦੁੱਧ ਪਿਲਾਉਣ ਸਬੰਧੀ ਮਾਂਵਾ ਨੁੰ ਜਾਗਰੂਕ ਕਰਨ ਲਈ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਵਿੱਚ ਇੱਕ ਸੰਹੁ ਚੁੱਕ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਦਫਤਰ ਸਿਵਲ ਸਰਜਨ ਤੋਂ ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਵੱਲੋਂ ਸ਼ਿਰਕਤ ਕੀਤੀ ਗਈ।
ਸਟਾਫ ਨੁੰ ਸੰਹੁ ਚੁਕਾਵਾਂਉਂਦੇ ਉਹਨਾਂ ਕਿਹਾ ਕਿ ਹਸਪਤਾਲਾ ਵਿੱਚ ਤਾਇਨਾਤ ਸਟਾਫ ਗਰਭਵਤੀ ਮਾਂਵਾ ਅਤੇ ਜਣੇਪੇ ਲਈ ਆਈਆਂ ਮਾਵਾਂ ਨੂੰ ਆਪਣੇ ਨਵ ਜਨਮੇ ਬੱਚੇ ਨੂੰ ਜਨਮ ਦੇ ਇੱਕ ਘੰਟੇ ਦੇ ਅੰਦਰ ਅੰਦਰ ਕੇਵਲ ਮਾਂ ਦਾ ਦੁੱਧ ਪਿਲਾਉਣ ਅਤੇ ਮਾਂ ਦਾ ਬੱਚੇ ਦੀ ਚਮੜੀ ਤੋਂ ਚਮੜੀ ਦਾ ਸੰਪਰਕ ਕਰਵਾਉਣ ਦੀ ਜਾਗਰੂਕਤਾ ਲਈ ਹਰ ਸੰਭਵ ਕੋਸ਼ਿਸ਼ ਕਰਨ।ਉਹਨਾਂ ਕਿਹਾ ਜੋ ਔਰਤਾਂ ਆਪਣੇ ਨਵ ਜੰਮਿਆਂ ਬੱਚਿਆਂ ਨੂੰ 6 ਮਹੀਨੇ ਤੱਕ ਸਿਰਫ ਆਪਣਾ ਦੁੱਧ ਹੀ ਪਿਲਾਉਂਦੀਆਂ ਹਨ ਉਨ੍ਹਾਂ ਬੱਚਿਆਂ ਦਾ ਵਿਕਾਸ ਨਿਰੰਤਰ ਹੁੰਦਾ ਹੈ ਅਤੇ ਦੂਜਿਆਂ ਬੱਚਿਆਂ ਨਾਲੋਂ ਵਧੇਰੇ ਤੰਦਰੁਸਤ ਰਹਿੰਦੇ ਹਨ।ਭਾਰਤ ਵਿਚ ਨਵਜੰਮੇ ਬੱਚਿਆਂ ਦੀ ਮੌਤ ਦਾ ਮੁੱਖ ਕਾਰਣ ਟੱਟੀਆਂ ਉਲਟੀਆਂ ਅਤੇ ਨਿਮੋਨੀਆਂ ਦਾ ਹੋਂਣਾ ਹੈ ਜੋ ਕਿ ਮੁੱਖ ਤੌਰ ਤੇ ਬੱਚਿਆਂ ਵਿਚ ਬੋਤਲ ਨਾਲ ਓਪਰਾ ਦੁੱਧ ਪਿਲਾਉਣ ਕਰਕੇ ਹੁੰਦੀਆਂ ਹਨ। ਇਸ ਲਈ ਜੇਕਰ ਜਨਮ ਤੋਂ ਘੱਟੋਂ-ਘੱਟ ਛੇ ਮਹੀਨੇ ਤੱਕ ਮਾਂਵਾ ਬੱਚਿਆਂ ਨੂੰ ਕੇਵਲ ਆਪਣਾ ਦੁੱਧ ਹੀ ਪਿਲਾਉਣ ਤਾਂ ਬਾਲ ਮੌਤ ਦਰ ਨੂੰ ਹੋਰ ਵੀ ਘਟਾਇਆ ਜਾ ਸਕਦਾ ਹੈ।
ਸਿਵਲ ਸਰਜਨ ਡਾ. ਪ੍ਰਿੰਸ ਸੌਢੀ ਨੇਂ ਦੱਸਿਆਂ ਕਿ ਉੱਚ ਅਧਿਕਾਰੀਆਂ ਦੇ ਆਦੇਸ਼ਾ ਅਨੁਸਾਰ ਸਾਰੀਆਂ ਸਿਹਤ ਸੰਸ਼ਥਾਵਾਂ ਵਿੱਚ ਮਿਤੀ 1 ਤੋਂ 7 ਅਗਸਤ ਤਕ ਵਿਸ਼ਵ ਸਤਨਪਾਨ ਸਪਤਾਹ ਦੇ ਸਬੰਧ ਚ ਗਤੀਵਿਧੀਆਂ ਕਰਕੇ ਨਵ ਜਨਮੇ ਬੱਚੇ ਲਈ ਮਾਂ ਦੇ ਦੁੱਧ ਦੀ ਮੱਹਤਤਾ ਸਬੰਧੀ ਮਾਵਾਂ ਨੁੰ ਜਾਗਰੂਕ ਕੀਤਾ ਜਾ ਰਿਹਾ ਹੈ।ਸੰਹੁ ਚੁੱਕ ਸਮਾਗਮ ਦੋਰਾਣ ਸੀਨੀਅਰ ਮੈਡੀਕਲ ਅਫਸਰ ਡਾ. ਕੁਸ਼ਲਦੀਪ ਕੌਰ, ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਸਟਾਫ ਨਰਸ ਪਰਮਜੀਤ ਕੌਰ, ਗੁਰਤੇਜ ਕੌਰ,ਐਲ.ਐਚ.ਵੀ ਕੰਚਨ, ਵੰਦਨਾ, ਗੁਰਜੀਤ ਕੌਰ,,ਅਮਰਜੀਤ ਸਿੰਘ, ਅਸ਼ੋਕਾ ਨਰਸਿੰਗ ਕਾਲੇਜ ਦੇ ਵਿਦਿਆਰਥੀ ਅਤੇ ਸਟਾਫ ਹਾਜਰ ਸੀ।