ਐਸਡੀਐਮ ਵਿਕਾਸ ਹੀਰਾ ਨੇ ਸੰਭਾਲਿਆ ਅਹੁਦਾ
ਦੀਪਕ ਜੈਨ
ਜਗਰਾਓਂ, 4 ਅਗਸਤ 2021 - ਜਗਰਾਓਂ ਐਸਡੀਐਮ ਵਿਕਾਸ ਹੀਰਾ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਵਿਕਾਸ ਹੀਰਾ ਪੁਰਾਣੇ ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਦੀ ਬਦਲੀ ਹੋਣ ਉਪਰੰਤ ਜਗਰਾਓਂ ਆਏ ਹਨ ਅਤੇ ਜਗਰਾਓਂ ਤੋਂ ਪਹਿਲਾਂ ਉਹ ਅੰਮ੍ਰਿਤਸਰ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਇਸ ਮੌਕੇ ਉਹਨਾਂ ਦਾ ਦਫਤਰ ਪਹੁੰਚਣ 'ਤੇ ਤਹਿਸੀਲਦਾਰ ਮਨਮੋਹਨ ਕੌਸ਼ਿਕ , ਨਾਇਬ ਤਹਿਸੀਲਦਾਰ ਸਤਿਗੁਰ ਸਿੰਘ ਵਲੋਂ ਬੁਕਾ ਦੇਕੇ ਸਵਾਗਤ ਕੀਤਾ ਗਿਆ।
ਇਸ ਮੌਕੇ ਐਸਡੀਐਮ ਵਿਕਾਸ ਹੀਰਾ ਨੇ ਕਿਹਾ ਕਿ ਉਹ ਸ਼ਹਿਰ ਵਿਚ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਣਗੇ ਅਤੇ ਇਮਾਨਦਾਰੀ ਨਾਲ ਕੰਮ ਕਰਨਾ ਅਤੇ ਕਰਵਾਉਣਾ ਓਨਾ ਦੀ ਪਹਿਚਾਣ ਹੈ।