ਪਿੰਡ ਚੱਕਰ ਤੋਂ 12 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ
ਦੀਪਕ ਜੈਨ
ਜਗਰਾਓਂ, 4 ਅਗਸਤ 2021 - ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਵੱਲੋਂ ਲੋਕ - ਪੱਖੀ ਕੀਤੇ ਵੱਡੇ 13 ਐਲਾਨਾ ਤੋਂ ਭਰਿਵਾਵਤ ਹੋ ਕਿ ਅੱਜ ਪਿੰਡ ਚੱਕਰ ਤੋਂ 12 ਪਰਿਵਾਰ ਧਰਮਿੰਦਰ ਸਿੰਘ ਰਾਜੂ, ਮਾਲਟਾ ਸਿੰਘ, ਕੇਵਲ ਸਿੰਘ, ਜਗਸੀਰ ਸਿੰਘ, ਗੁਰਚਰਨ ਸਿੰਘ,ਹਰਦੀਪ ਸਿੰਘ ਕਿੰਗਰਾ, ਇੰਦਰ ਸਿੰਘ, ਅਜਮੇਰ ਕੌਰ, ਮਨਜੀਤ ਕੌਰ, ਪਰਮਜੀਤ ਕੌਰ, ਸੁਖਵਿੰਦਰ ਕੌਰ ਅਤੇ ਬਲਵੰਤ ਕੌਰ ਕਾਂਗਰਸ ਪਾਰਟੀ ਨੂੰ ਛੱਡ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।
ਸ਼ਾਮਲ ਹੋਣ ਸਮੇਂ ਐੱਸ ਆਰ ਕਲੇਰ ਸਾਬਕਾ ਵਿਧਾਇਕ ਜਗਰਾਉਂ ਤੇ ਜਿਲਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਵੱਲੋਂ ਸਨਮਾਨਿਤ ਕਰਨ ਮੌਕੇ ਧਰਮਿੰਦਰ ਸਿੰਘ ਰਾਜੂ ਨੇ ਕਾਂਗਰਸ ਸਰਕਾਰ ਦੇ ਪੰਜਾਬੀਆ ਨਾਲ ਕੀਤੇ ਝੂਠੇ ਵਾਅਦਿਆਂ ਵਿਰੁੱਧ ਸਖਤ ਸਬਦਾ ਨਾਲ ਨਿੰਦਿਆ ਕਰਦੇ ਹੋਏ ਦੱਸਿਆ ਕਿ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਕਹਿਣੀ ਅਤੇ ਕਰਨੀ ਦੇ ਪੱਕੇ ਹਨ।
ਇਸ ਮੌਕੇ ਨਾਲ ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਸਰਕਲ ਪ੍ਰਧਾਨ ਮਲਕੀਤ ਸਿੰਘ ਹਠੂਰ, ਸਾਬਕਾ ਸਰਪੰਚ ਰਣਧੀਰ ਸਿੰਘ ਚੱਕਰ, ਬਲਰਾਜ ਸਿੰਘ ਗਿੱਲ ਚੱਕਰ, ਭਗਵਾਨ ਸਿੰਘ ਚੱਕਰ, ਦਰਸ਼ਨ ਸਿੰਘ ਪੰਡਤ, ਰਛਪਾਲ ਸਿੰਘ ਚੱਕਰ, ਪੰਚ ਮਹਿੰਦਰ ਸਿੰਘ, ਝਲਮਣ ਸਿੰਘ ਬਾਠ, ਬਲਾਕ ਸੰਮਤੀ ਮੈਂਬਰ ਬੁੱਧ ਸਿੰਘ, ਡਾਇਰੈਕਟਰ ਬਲਜੀਤ ਸਿੰਘ ਹਠੂਰ, ਸੁਖਵਿੰਦਰ ਸਿੰਘ ਹਠੂਰ ਆਦਿ ਮੌਜੂਦ ਸਨ।