← ਪਿਛੇ ਪਰਤੋ
ਹਾਕੀ 'ਚ ਅਰਜਨਟੀਨਾ ਕੋਲੋਂ ਭਾਰਤੀ ਕੁੜੀਆਂ ਦੀਆਂ 2-1 ਨਾਲ ਹਾਰ
ਟੋਕੀਓ, 4 ਅਗਸਤ 2021 - ਔਰਤਾਂ ਦੇ ਸੈਮੀਫਾਈਨਲ ਮੈਚ 'ਚ ਹਾਕੀ 'ਚ ਅਰਜਨਟੀਨਾ ਕੋਲੋਂ ਭਾਰਤੀਆਂ ਕੁੜੀਆਂ ਦੀਆਂ 2-1 ਨਾਲ ਹਾਰ ਹੋ ਗਈ ਹੈ। ਸ਼ੁਰੂਆਤ 'ਚ ਹੀ ਭਾਰਤੀ ਕੁੜੀਆਂ ਨੇ ਬੜ੍ਹਤ ਬਣਾ ਲਈ ਸੀ ਅਤੇ ਭਾਰਤੀ ਟੀਮ ਵੱਲੋਂ ਗੁਰਜੀਤ ਕੌਰ ਨੇ ਪਹਿਲਾ ਗੋਲ ਕੀਤਾ ਸੀ ਜਿਸ ਤੋਂ ਬਾਅਦ ਅਰਜਨਟੀਨਾ ਨੇ ਵੀ ਇੱਕ ਗੋਲ ਕਰਕੇ ਮੈਚ 1-1 ਦੀ ਬਰਾਬਰੀ 'ਤੇ ਕਰ ਲਿਆ ਸੀ। ਦੁਜਾ ਹਾਫ ਸ਼ੁਰੂ ਹੋਣ ਤੋਂ ਬਾਅਦ ਅਰਜਨਟੀਨਾ ਦੀਆਂ ਕੁੜੀਆਂ ਨੇ ਇੱਕ ਹੋਰ ਗੋਲ ਕਰਕੇ ਮੈਚ 'ਚ 2-1 ਦੀ ਬੜ੍ਹਤ ਬਣਾ ਲਈ ਸੀ ਜੋ ਕਿ ਅੰਤ ਤੱਕ ਰਹੀ ਅਤੇ ਭਾਰਤੀ ਟੀਮ 2-1 ਨਾਲ ਹਾਰ ਗਈ।
Total Responses : 193