ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਲੈਕਚਰਾਰਾਂ ਦੀ ਵਰਕਸ਼ਾਪ ਲੱਗੀ
ਨਵਾਂਸ਼ਹਿਰ, 4 ਅਗਸਤ 2021 - ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਰਾਸ਼ਟਰੀ ਪੱਧਰ ਤੇ ਕਰਵਾਏ ਜਾ ਰਹੇ ਨੈਸ਼ਨਲ ਅਚੀਵਮੈਂਟ ਸਰਵੇ ਪ੍ਰੀਖਿਆ ਦੀਆਂ ਤਿਆਰੀਆਂ ਸੰਬੰਧੀ ਲਗਾਈਆਂ ਜਾ ਰਹੀਆਂ ਵਰਕਸ਼ਾਪਾਂ ਤਹਿਤ ਸ.ਸ.ਸ.ਸ(ਕ) ਬੰਗਾ ਵਿਖੇ ਉਹਨਾਂ ਲੈਕਚਰਾਰਾ ਦੀ ਵਰਕਸ਼ਾਪ ਲਗਾਈ ਜੋ ਅੱਠਵੀਂ ਤੇ ਦਸਵੀਂ ਨੂੰ ਪੜਾ੍ਹ ਰਹੇ ਹਨ।ਇਸ ਟਰੇਨਿੰਗ ਦੌਰਾਨ ਪ੍ਰਮੋਦ ਭਾਰਤੀ ਸਪੋਕਸਮੈਂ ਸਿੱਖਿਆ ਵਿਭਾਗ , ਅਮਨਪ੍ਰੀਤ ਜੌਹਰ ਬੀ.ਐਨ.ਓ ਅਤੇ ਡਾ. ਸੁਰਿੰਦਰ ਪਾਲ ਅਗਨੀਹੋਤਰੀ ਇੰਚਾਰਜ ਜਿਲਾ ਸਿੱਖਿਆ ਸੁਧਾਰ ਟੀਮ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਦੱਸਿਆ ਕਿ ਇਹ ਸਰਵੇ ਕੇਂਦਰ ਸਰਕਾਰ ਵੱਲੋਂ 12 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ ਤੇ ਇਸ ਵਾਰ ਪੰਜਾਬ ਇਸ ਸਰਵੇ ਵਿਚ ਦੇਸ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕਰੇਗਾ ਇਸ ਲਈ ਵਿਭਾਗ ਵੱਲੋਂ ਪੂਰੀ ਵਿਉਂਤਬੰਦੀ ਕੀਤੀ ਹੋਈ ਹੈ।ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਰਵੇ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਨ।
ਉਨ੍ਹਾਂ ਕਿਹਾ ਇਹ ਸਰਵੇ ਤੀਜੀ ,ਪੰਜਵੀਂ ਅੱਠਵੀਂ ਤੇ ਦਸਵੀਂ ਜਮਾਤ ਦਾ ਹੋ ਰਿਹਾ ਹੈ ਇਸ ਲਈ ਇਹਨਾਂ ਜਮਾਤਾਂ ਦੀ ਪੂਰੀ ਤਿਆਰੀ ਕਰਵਾਈ ਜਾਵੇ।ਇਸ ਵਰਕਸ਼ਾਪ ਦੌਰਾਨ ਨੇ ਲਰਨਿੰਗ ਆਊਟ ਕਮ ਦੇ ਆਧਾਰ ਤੇ ਤਿਆਰ ਕੀਤੇ ਜਾ ਰਹੇ ਪ੍ਰਸ਼ਨ ਪੱਤਰਾ ਬਾਰੇ ਜਾਣਕਾਰੀ ਦਿੱਤੀ ਅਤੇ ਨੈਸ਼ ਪ੍ਰੀਖਿਆ ਬਾਰੇ ਜਣਾਕਰੀ ਦਿੱਤੀ। ਵਰਕਸ਼ਾਪ ਦੌਰਾਨ ਸੰਬੋਧਨ ਕਰਦੇ ਹੋਏ ਸੁਰਜੀਤ ਸਿੰਘ ਬੀ.ਐਮ ਅੰਗਰੇਜੀ, ਸੋਨਿਕਾ ਬੀ.ਐਮ ਪੰਜਾਬੀ, ਹਰਦੀਪ ਰਾਏ ਬੀ.ਐਮ ਅਤੇ ਓਕਾਂਰ ਸਿੰਘ ਬੀ.ਐਮ ਨੇ ਬਾਰਾਂ ਨਵੰਬਰ ਨੂੰ ਕਰਵਾਈ ਜਾ ਰਹੀ ਨੈਸ਼ਨਲ ਅਚੀਵਮੈਂਟ ਸਰਵੇ ਪ੍ਰੀਖਿਆ ਦੇ ਨਾਲ ਸੰਬੰਧਿਤ ਐੱਲ ਓ ਅਤੇ ਸਕੂਲ ਮੁਖੀਆਂ ਦੇ ਇਸ ਪ੍ਰੀਖਿਆ ਵਿਚ ਮਹੱਤਵਪੂਰਨ ਰੋਲ ਦੀ ਜਾਣਕਾਰੀ ਦਿੱਤੀ ਗਈ ਅਤੇ ਅਧਿਆਪਕਾਂ ਦੇ ਸਹਿਯੋਗ ਦੇ ਨਾਲ ਵਿਦਿਆਰਥੀਆਂ ਦੀ ਪੂਰਨ ਭਾਗੀਦਾਰੀ ਯਕੀਨੀ ਬਣਾਉਣ ਦਾ ਸੁਨੇਹਾ ਦਿੱਤਾ ਗਿਆ ।ਇਸ ਮੌਕੇ ਮਹੇਸ ਕੁਮਾਰ ਪ੍ਰਿੰਸੀਪਲ, ਨਿਰਮਲ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਮੀਡੀਆ, ਵਿਨੇ ਕੁਮਾਰ ਸ਼ਰਮਾ ਮੈਂਬਰ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ, ਆਦਿ ਸਮੇਤ ਸਮੂਹ ਅਧਿਆਪਕ ਹਾਜ਼ਰ ਸਨ।