ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਤੋਂ ਆਈ ਟੀਮ ਨੇ ਸਿਵਲ ਸਰਜਨ ਨਾਲ ਕੀਤੀ ਮੀਟਿੰਗ
ਜਗਤਾਰ ਸਿੰਘ
ਪਟਿਆਲਾ 4 ਅਗਸਤ 2021 : ਅੱਜ ਪੰਜਾਬ ਏਡਜ ਕੰਟਰੋਲ ਸੁਸਾਇਟੀ ਚੰਡੀਗੜ ਤੋ ਆਈ ਟੀਮ ਵੱਲੋਂ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨਾਲ ਮੀਟਿੰਗ ਕੀਤੀ ਗਈੇ।ਇਸ ਮੀਟਿੰਗ ਵਿੱਚ ਜਿਲਾ ਅਟਾਰਨੀ (ਐਕਸਾਈਜ ਐਂਡ ਟੈਕਸਟੇਸ਼ਨ ਵਿਭਾਗ ) ਸ. ਐਸ.ਐਸ. ਬਰਾੜ, ਪੰਜਾਬ ਏਡਜ ਕੰਟਰੋਲ ਸੁਸਾਇਟੀ ਦੇ ਡਿਪਟੀ ਡਾਇਰੈਕਟਰ ਡਾ.ਹਰਿੰਦਰ ਵੀਰ ਕੌਰ , ਸਹਾਇਕ ਡਾਇਰੈਕਟਰ ਪੁਰਨਿਮਾ ਅਤੇ ਨਿਤਿਨ ਸ਼ਾਮਲ ਹੋਏ।ਇਸ ਮੀਟਿੰਗ ਵਿਚ ਏਡਜ ਅਤੇ ਐਚ.ਆਈ.ਵੀ (ਪ੍ਰੀਵੈਂਸ਼ਨ ਅਤੇ ਕੰਟਰੋਲ ) ਸਬੰਧੀ ਐਕਟ 2017 ਅਤੇ ਪੰਜਾਬ ਸਰਕਾਰ ਵਲੋ ਜਾਰੀ 2019 ਦੇ ਨਿਯਮਾਂ ਬਾਰੇ ਵਿਚਾਰ ਵਟਾਦਰਾਂ ਕੀਤਾ ਗਿਆ।
ਜਿਸ ਵਿਚ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੂੰ ਪਟਿਆਲਾ ਮੰਡਲ ਵਿਚ ਪਟਿਆਲਾ, ਸੰਗਰੂਰ, ਫਤਿਹਗੜ ਸਾਹਿਬ, ਰੋਪੜ ਅਤੇ ਲੁਧਿਆਣਾ ਜਿਲ੍ਹੇ ਆਂੳਦੇ ਹਨ, ਦਾ ਔਮਬੁਡਜਮੈਨ (OMBUDSMAN) ਨਿਉਕਤ ਕੀਤਾ ਗਿਆ। ਡਾ.ਸੋਢੀ ਨੇ ਦੱਸਿਆ ਕਿ ਜੇਕਰ ਇਹਨਾਂ ਜਿਲਿਆ ਵਿਚ ਏਡਜ /ਐਚ.ਆਈ.ਵੀ.ਪ੍ਰਤੀ ਕੋਈ ਵੀ ਦਿੱਕਤ ਆੳਦੀ ਹੈ ਤਾਂ ਉਹ OMBUDSMAN ਪਟਿਆਲਾ ਨੂੰ ਭੇਜ਼ ਸਕਦੇ ਹਨ।ਇਸ ਮੌਕੇ ਜਿਲਾ ਅਟਾਰਨੀ ਸ੍ਰ.ਐਸ.ਐਸ. ਬਰਾੜ ਨੇ ਕਾਨੂੰਨੀ ਪੱਖਾ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਜਿਲਾ ਨੋਡਲ ਅਫਸਰ ਏਡਜ ਪ੍ਰੋਗਰਾਮ ਡਾ.ਗੁਰਪ੍ਰੀਤ ਸਿੰਘ ਨਾਗਰਾ ਅਤੇ ਡਾ. ਠਾਕੁਰਵੀਰ ਸਿੰਘ ਹਾਜ਼ਰ ਸਨ।