ਚੋਰੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ: ਦੁਕਾਨਦਾਰਾਂ ਦਾ ਵਫ਼ਦ ਚੌਂਕੀ ਇੰਚਾਰਜ ਨੂੰ ਮਿਲਿਆ
- ਪੁਲਿਸ ਪ੍ਰਸ਼ਾਸਨ ਵਿਭਾਗੀ ਬਣਦੀ ਕਾਰਵਾਈ ਤੋਂ ਲਗਾਤਾਰ ਟਾਲਾ ਵੱਟ ਰਿਹਾ ਹੈ- ਦੁਕਾਨਦਾਰ ਸੰਘਰਸ਼ ਕਮੇਟੀ
ਸੁਖਮੰਦਰ ਹਿੰਮਤਪੁਰੀ
ਨਿਹਾਲ ਸਿੰਘ ਵਾਲਾ 4 ਅਗਸਤ 2021 - ਪਿੰਡ ਹਿੰਮਤਪੁਰਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਮਿਤੀ 23 ਜੁਲਾਈ ਦੀ ਰਾਤ ਨੂੰ ਚੋਰਾਂ ਨੇ ਫਿਰ 2 ਦੁਕਾਨਾਂ ਅਤੇ ਧਰਮਸ਼ਾਲਾ ਵਿੱਚ ਖੜੇ ਟਰੈਕਟਰ ਨੂੰ ਨਿਸ਼ਾਨਾ ਬਣਾਇਆ।ਚੰਡੀਗੜ੍ਹ ਹੋਟਲ ਦੇ ਬਾਹਰ ਲੱਗੇ ਫਲੈਕਸ ਬੋਰਡ ਪਾੜਕੇ ਨਾਲ ਲੈ ਗਏ,ਬਾਹਰ ਲੱਗੇ ਬਲਬ ਵੀ, ਸੁਰਜੀਤ ਸਿੰਘ ਹੋਟਲ ਦੁਕਾਨ ਦੇ ਮੂਹਰੇ ਰੱਖੀਆਂ ਸਲੇਬਾਂ ਤੋੜ ਦਿੱਤੀਆਂ ਅਤੇ ਸਾਬਕਾ ਮੈਂਬਰ ਮੱਖਣ ਸਿੰਘ ਟਰੈਕਟਰ ਦੋ ਧਰਮਸ਼ਾਲਾ ਵਿੱਚ ਖੜਾ ਸੀ ਉਸਦੀ ਬੈਟਰੀ ਲਾ ਲਈ।ਦੁਕਾਨਦਾਰ ਕਮੇਟੀ ਹਿੰਮਤਪੁਰਾ ਪਿਛਲੇ 2 ਸਾਲਾਂ ਤੋਂ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੰਘਰਸ਼ ਦੇ ਮੈਦਾਨ ਵਿੱਚ ਹੈਂ ਪਰ ਪੁਲਿਸ ਪ੍ਰਸ਼ਾਸਨ ਵਿਭਾਗੀ ਬਣਦੀ ਕਾਰਵਾਈ ਤੋਂ ਲਗਾਤਾਰ ਟਾਲਾ ਵੱਟ ਰਿਹਾ ਹੈ।
ਇਹ ਘਟਨਾ ਸੰਬੰਧੀ ਬਿਆਨ ਦਰਜ ਹੋਇਆ ਨੂੰ 4 ਦਿਨ ਬੀਤ ਚੁੱਕੇ ਹਨ। ਪਰ ਅਜੇ ਤੱਕ ਚੋਰਾਂ ਖਿਲਾਫ਼ ਪਰਚਾ ਦਰਜ ਨਹੀਂ ਕੀਤਾ ਜਦਕਿ ਚੋਰਾਂ ਦੇ ਨਾਮ ਦੱਸੋ ਗਏ,ਇਕ ਚੋਰ ਫੜ੍ਹ ਲਿਆ ਸੀ, ਜਿਹੜਾ ਹੁਣ ਸਿਆਸੀਆ ਦੇ ਕਹਿਣ ਤੇ ਪੁਲਿਸ ਨੇ ਛੱਡ ਦਿੱਤਾ ਹੈ ਇਹ ਚੋਰ ਹੋਰ ਚੋਰੀਆਂ,ਹੋਰ ਚੋਰਾਂ ਦੇ ਨਾਂ ਅਤੇ ਚੋਰੀ ਦਾ ਸਾਮਾਨ ਵੇਚਣ ਬਾਰੇ ਇਕਬਾਲ ਕਰ ਚੁੱਕਾ ਹੈ। ਅਤੇ ਦੂਸਰੇ ਦੀ ਭਾਲ ਲਈ ਪੁਲਿਸ ਕੋਈ ਜਤਨ ਨਹੀਂ ਕਰ ਰਹੀ ਹੈ। ਦੂਜੀ ਘਟਨਾ ਮਜ਼ਦੂਰ ਨੌਜਵਾਨ ਛੈਹਿੰਬਰ ਸਿੰਘ ਦੇ ਚੋਰੀਂ ਹੋਏ ਫੋਨ ਨੂੰ 5 ਦਿਨ ਬੀਤ ਚੁੱਕੇ ਹਨ ਪਰ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਉਸਨੇ ਆਪਣੇ ਪੱਧਰ ਤੇ ਫੋਨ ਦਾ ਪਤਾ ਕਰ ਲਿਆ ਹੈ।ਉਸ ਫੋਨ ਦੀ ਲੋਕੈਸਨ ਪਿੰਡ ਵਿੱਚੋ ਆ ਰਹੀ ਹੈ।ਉਸਦਾ ਨਾਂ ਅਤੇ ਘਰ ਵੀ ਦੱਸ ਦਿੱਤਾ ਹੈ ਪਰ ਬਣਦੀ ਕੋਈ ਕਾਰਵਾਈ ਲਈ ਗੰਭੀਰਤਾ ਨਹੀਂ ਵਿਖਾਈ ਜਾ ਰਹੀ।
ਜਦੋਂ ਕਿ ਸੁਪਰੀਮ ਕੋਰਟ ਦਾ ਹੁਕਮ ਹੈ ਕੋਈ ਚੋਰੀ ਜਾਂ ਘਟਨਾ ਹੋ ਜਾਂਦੀ ਹੈ ਤਾਂ 48 ਤੋਂ 72 ਘੰਟਿਆਂ ਦੇ ਵਿੱਚ ਪਰਚਾ ਦਰਜ ਕਰਨਾ ਹੁੰਦਾ ਹੈ। ਸਾਲ 2019,2020 ਅਤੇ 2021 ਤੱਕ ਦੁਕਾਨਾਂ ਅਤੇ ਹੋਰ ਕਾਰੋਬਾਰ ਅਦਾਰਿਆਂ ਵਿੱਚ ਲਗਭਗ ਇੱਕ ਦਰਜਨ ਚੋਰੀ ਦੀਆਂ ਘਟਨਾਵਾਂ ਹੋਈਆਂ ਹਨ। ਕਿਉਂਕਿ ਚੋਰਾਂ ਸਿਆਸੀ ਸਹਿਪ੍ਰਸਤ ਵਿਅਕਤੀ ਹਨ। ਇਸ ਲਈ ਪੁਲਿਸ ਪ੍ਰਸ਼ਾਸਨ ਚੋਰਾਂ ਨੂੰ ਫੜਨ ਲਈ ਪਿਛਲੇ ਦੋ ਸਾਲਾਂ ਤੋਂ ਟਾਲਾ ਵੱਟ ਰਿਹਾ। ਅੱਜ ਵੀ ਦੁਕਾਨਦਾਰ ਦਾ ਵਫ਼ਦ ਚੌਕੀ ਇੰਚਾਰਜ ਬਿਲਾਸਪੁਰ ਨੂੰ ਮਿਲਿਆ। ਚਿਤਾਵਨੀ ਦਿੱਤੀ ਜੇਕਰ ਚੋਰਾਂ ਤੇ ਪਰਚਾ ਦਰਜ ਨਾ ਕੀਤਾ, ਸਮੂਹ ਦੁਕਾਨਦਾਰਾਂ ਜਨਤਕ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।ਇਸ ਸਮੇਂ ਜਗਦੀਸ਼ ਚੰਦ, ਜਸਪ੍ਰੀਤ ਸਿੰਘ, ਸੁਰਜੀਤ ਸਿੰਘ,ਬਾਗਾ, ਗੁਰਮੁਖ ਸਿੰਘ, ਮੱਖਣ ਸਿੰਘ, ਬੀਕੇਯੂ ਏਕਤਾ ਉਗਰਾਹਾਂ ਤੋਂ ਕਰਤਾਰ ਸਿੰਘ ਪੰਮਾ, ਜਸਵੰਤ ਸਿੰਘ, ਸੁਖਦੇਵ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਅਤੇ ਦੁਕਾਨਦਾਰ ਆਦਿ ਹਾਜ਼ਰ ਸਨ।