ਰੂਪਨਗਰ: ਦਰਜਨ ਤੋਂ ਵੱਧ ਨੌਜਵਾਨ ਵਕੀਲਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਕੀਤੀ ਸ਼ਮੂਲੀਅਤ
ਹਰੀਸ਼ ਕਾਲੜਾ
ਰੂਪਨਗਰ 4 ਅਗਸਤ 2021- ਅੱਜ ਰੂਪਨਗਰ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਉੱਸ ਵੇਲੇ ਭਾਰੀ ਬਲ ਮਿਲਿਆ ਜਦੋਂ ਦਰਜਨ ਤੋਂ ਵੱਧ ਵਕੀਲਾਂ ਨੇ ਐਡਵੋਕੇਟ ਰਾਜੀਵ ਸ਼ਰਮਾ ਦੀ ਪ੍ਰੇਰਨਾ ਸਦਕਾ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ੍ਹਿਆ।ਉਹਨਾਂ ਭਰੋਸਾ ਦਿਵਾਇਆ ਕਿ ਉਹ ਅੱਜ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਲਈ ਦਿਨ ਰਾਤ ਕੰਮ ਕਰਕੇ ਅਕਾਲੀ-ਬਸਪਾ ਗਠਜੋੜ ਸਰਕਾਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ।
ਇਸ ਮੌਕੇ ਬੋਲਦਿਆਂ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੜ੍ਹੇ ਲਿਖੇ ਨੌਜੁਆਨਾਂ ਵੱਲੋਂ ਪਾਰਟੀ ਵਿੱਚ ਸ਼ਾਮਿਲ ਹੋ ਕੇ ਸਰਗਰਮੀ ਨਾਲ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦੀ ਗੱਲ ਕਰਨੀ ਸ਼ੁਭ ਸੰਕੇਤ ਹੈ। ਇਸ ਨਾਲ ਹਲਕੇ ਵਿਚ ਪਾਰਟੀ ਨੂੰ ਤਕੜਾ ਹੁਲਾਰਾ ਮਿਲੇਗਾ। ਉਹਨਾਂ ਨਵੇਂ ਸ਼ਾਮਿਲ ਹੋਏ ਵਕੀਲ ਸਾਹਿਬਾਨ ਜਿਹਨਾਂ ਵਿੱਚ ਰਜਿੰਦਰ ਧੀਮਾਨ ਸਾਬਕਾ ਸੈਕਟਰੀ ਜਿਲ੍ਹਾਂ ਬਾਰ ਐਸੋਸੀਏਸ਼ਨ, ਨੀਰਜ ਮਲਹੋਤਰਾ, ਮਿਲਨ ਯਾਦਵ, ਯੁਗਲ ਗੁਪਤਾ, ਗੁਰਪ੍ਰੀਤ ਸਿੰਘ ਖੋਖਰ, ਗਨੇਸ਼ ਰਾਣਾ, ਸਾਹਿਬ ਸਿੰਘ ਖੁਰਲ, ਸੁਨੀਲ ਪਹੂਜਾ, ਪੰਕਜ਼ ਸ਼ਰਮਾ, ਸੁਖਜਿੰਦਰ ਚੌਹਾਨ, ਅੰਕੁਰ ਵਰਮਾ, ਜਰਨੈਲ ਸਿੰਘ, ਮਨਪ੍ਰੀਤ ਸਿੰਘ, ਕਰਮਵੀਰ ਸਿੰਘ ਸਿੰਧੂ ਸ਼ਾਮਿਲ ਹਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਹਨਾਂ ਸਾਰਿਆਂ ਨੂੰ ਪਾਰਟੀ ਦੇ ਲੀਂਗਲ ਵਿੰਗ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਗੋਗੀ, ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਮੱਕੜ, ਜਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੂਰਜਪਾਲ ਸਿੰਘ ਐਡਵੋਕੇਟ ਅਤੇ ਸੀਨੀਅਰ ਐਡਵੋਕੇਟ ਸੂਰਜਪਾਲ ਕੌਂਸ਼ਲ, ਐਡਵੋਕੇਟ ਰਾਜੀਵ ਸ਼ਰਮਾ, ਐਡਵੋਕੇਟ ਦੀਪਕ ਲੌਗੀ, ਐਡਵੋਕੇਟ ਦਵਿੰਦਰ ਗੋਰਲਾ, ਐਡਵੋਕੇਟ ਦਰਸ਼ਨਜੀਤ ਸਿੰਘ ਅਤੇ ਐਡਵੋਕੇਟ ਅਭਿਸ਼ੇਕ ਜੋਸ਼ੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।