ਕਪੂਰਥਲਾ ਦੀ ਜੇਲ੍ਹ 'ਚੋਂ ਕੈਦੀ ਹੋਇਆ ਲਾਈਵ, ਵੀਡੀਓ ਵਾਇਰਲ, ਜੇਲ੍ਹ ਪ੍ਰਸ਼ਾਸਨ ਵਿੱਚ ਹਫੜਾ ਦਫੜੀ ਦਾ ਮਾਹੌਲ
ਬਲਵਿੰਦਰ ਸਿੰਘ ਧਾਲੀਵਾਲ
- ਵੀਡੀਓ ਵਾਇਰਲ ਹੋਣ ਤੋਂ ਬਾਅਦ ਪੂਰੇ ਪੂਰੇ ਜੇਲ੍ਹ ਪ੍ਰਸ਼ਾਸਨ ਵਿੱਚ ਹਫੜਾ ਦਫੜੀ ਦਾ ਮਾਹੌਲ ਹੈ
- ਜੇਲ੍ਹ ਸੁਪਰਡੰਟ ਬਲਜੀਤ ਸਿੰਘ ਘੁੰਮਣ ਤੇ ਪੰਜਾਬ ਦੇ ਜੇਲ੍ਹ ਮੰਤਰੀ 'ਤੇ ਗੰਭੀਰ ਅਰੋਪ ਲਗਾਏ
- ਪੰਜਾਬ ਸਰਕਾਰ ਤੇ ਵੱਡੇ ਸਵਾਲ ਖੜ੍ਹੇ ਹੋਏ
ਕਪੂਰਥਲਾ, 4 ਅਗਸਤ 2021 - ਕਪੂਰਥਲਾ ਦੀ ਜੇਲ੍ਹ ਚੋਂ ਇਕ ਕੈਦੀ ਵਲੋਂ ਲਾਈਵ ਹੋ ਕੇ ਜੇਲ ਪ੍ਰਬੰਧਾਂ ਤੇ ਅਨੇਕ ਸਵਾਲ ਖੜ੍ਹੇ ਕਰ ਦਿੱਤੇ ਹਨ। ਵਿਸਾਲ ਨਾਂਅ ਦੇ ਕੈਦੀ ਵਲੋਂ ਲਾਈਵ ਹੋ ਕੇ ਸਵਾਲ ਉਠਾਏ ਗਏ ਕਿ ਕਿਵੇਂ ਜੇਲ੍ਹ ਅੰਦਰ ਹਰ ਪ੍ਰਕਾਰ ਦੇ ਨਸ਼ੇ ਤੋ ਇਲਾਵਾ ਮਹਿੰਗੇ ਮਹਿੰਗੇ ਫੋਨ ਵੀ ਮਿਲ ਰਹੇ ਹਨ। ਲਾਈਵ ਹੋਏ ਕੈਦੀ ਅਨੁਸਾਰ ਇਸ ਧੰਦੇ ਵਿੱਚ ਜੇਲ੍ਹ ਅਧਿਕਾਰੀਆਂ ਤੋ ਇਲਾਵਾ ਮੰਤਰੀ ਵੀ ਸਾਮਿਲ ਹਨ। ਕੈਦੀ ਦੱਸ ਰਿਹਾ ਹੈ ਕਿ ਜੇਲ੍ਹ ਵਿੱਚ ਕਿਸੇ ਵੀ ਤਰੀਕੇ ਦੀ ਸਹੂਲਤ ਹਰ ਕੈਦੀ ਨੂੰ ਮਿਲ ਸਕਦੀ ਹੈ ਪਰ ਉਸ ਲਈ ਮੋਟੀ ਰਕਮ ਦੇਣੀ ਪੈਂਦੀ ਹੈ ।
ਵਿਸ਼ਾਲ ਨੇ ਕਿਹਾ ਕਿ ਅਗਰ ਜੇਲ੍ਹ ਵਿਚ ਅਲੱਗ ਬੈਰਕ ਲੈਣੀ ਹੋਵੇ ਤਾਂ ਉਸ ਦੇ ਅਲੱਗ ਪੈਸੇ ਲਗਦੇ ਨੇ ਅਤੇ ਜੇਲ੍ਹ ਵਿੱਚ ਹੀ ਹਰ ਇਕ ਤਰੀਕੇ ਦੀ ਸੁਵਿਧਾ ਵੀ ਕੈਦੀਆਂ ਨੂੰ ਪ੍ਰਾਪਤ ਹੁੰਦੀ ਹੈ। ਪਰ ਇਹ ਸਭ ਲਈ ਮੋਟੀ ਰਕਮ ਦੇਣੀ ਪੈਂਦੀ ਹੈ।
ਸਰੁਖਿਆਂ ਦੇ ਮੱਦੇ ਨਜ਼ਰ ਸਰਕਾਰ ਵਲੋਂ ਜੇਲ੍ਹ ਅੰਦਰ ਜੈਮਰ ਲਗਾ ਕੇ ਕੈਦੀਆਂ ਦੇ ਮੋਬਾਈਲ ਫੋਨ ਦੀ ਵਰਤੋਂ ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਵਾਇਰਲ ਵੀਡੀਓ ਵਿੱਚ ਸਾਫ ਦੇਖ ਸਕਦੇ ਹੋ ਕਿ ਕਿਵੇਂ ਕੈਦੀ ਜੇਲ੍ਹਾਂ ਅੰਦਰ ਮੋਬਾਈਲ ਫੋਨਾਂ ਦੀ ਵਰਤੋਂ ਕਰਦੇ ਹਨ। ਵਾਇਰਲ ਵੀਡੀਓ ਸੰਬੰਧੀ ਜਦੋਂ ਜੇਲ ਸੁਪਰਡੈਂਟ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ
ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੂਰੇ ਪੂਰੇ ਜੇਲ੍ਹ ਪ੍ਰਸ਼ਾਸਨ ਵਿੱਚ ਹਫੜਾ ਦਫੜੀ ਦਾ ਮਾਹੌਲ ਹੈ। ਇਸ ਵਾਇਰਲ ਵੀਡੀਓ ਮਾਮਲੇ ਦੇ ਸੰਬੰਧ ਵਿਚ ਕਪੂਰਥਲਾ ਦੇ ਡੀ ਐੱਸ ਪੀ ਡੀ ਸਰਬਜੀਤ ਰਾਏ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਗਰ ਇਸ ਵ੍ਹਾਈਟ ਵਾਇਰਲ ਵੀਡੀਓ ਮਾਮਲੇ ਵਿੱਚ ਅਗਰ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ ਉਸ ਦੇ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਏਗੀ।
ਉੱਥੇ ਹੀ ਇਸ ਵਾਇਰਲ ਵੀਡੀਓ ਮਾਮਲੇ ਵਿੱਚ ਰਿਟਾਇਰਡ ਐੱਸਐੱਸਪੀ ਅਤੇ ਅਰਜਨ ਐਵਾਰਡੀ ਸੱਜਣ ਸਿੰਘ ਚੀਮਾ ਨੇ ਵੀ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਖ਼ਿਲਾਫ਼ ਉਨ੍ਹਾਂ ਦੀ ਨਾਕਾਮੀ ਬਾਰੇ ਗੱਲ ਕਹੀ।
ਪਰ ਉੱਥੇ ਹੀ ਵੱਡੇ ਸਵਾਲ ਖੜ੍ਹੇ ਹੁੰਦੇ ਨੇ ਕਿ ਆਏ ਦਿਨ ਪੰਜਾਬ ਦੀਆਂ ਜੇਲ੍ਹਾਂ ਵਿਚੋਂ ਮੋਬਾਇਲ ਮਿਲਣਾ ਨਸ਼ਾ ਮਿਲਣਾ ਆਮ ਜਿਹੀ ਗੱਲ ਹੋ ਗਈ ਹੈ ਉੱਥੇ ਹੀ ਜੇਲ੍ਹ ਸੁਪਰਡੈਂਟ ਬਲਜੀਤ ਸਿੰਘ ਘੁੰਮਣ ਦੇ ਨਾਲ ਸੰਪਰਕ ਕਰਨ ਤੇ ਉਹ ਮੀਡੀਆ ਦੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਅਤੇ ਆਪਣਾ ਪੱਖ ਦੇਣ ਤੋਂ ਟਾਲ ਮਟੋਲ ਕਰਦੇ ਨਜ਼ਰ ਆਏ