ਸ਼੍ਰੋਮਣੀ ਅਕਾਲੀ ਦਲ ਦੇ ਦੋਨੋਂ ਉਮੀਦਵਾਰ ਸ਼ਾਨ ਨਾਲ ਜਿੱਤੇ
ਹਰੀਸ਼ ਕਾਲੜਾ
ਰੂਪਨਗਰ 4 ਅਗਸਤ 2021- ਮਿਲਕ ਪਲਾਂਟ ਮੋਹਾਲੀ ਦੇ ਜੋਨ ਨੰ. 11 ਨੁਰਪੂਰ ਬੇਦੀ ਤੋਂ ਅਤੇ ਜੋਨ ਨੰ. 12 ਸੈਜੋਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਸ਼ਾਨ ਨਾਲ ਜਿੱਤ ਪ੍ਰਾਪਤ ਕੀਤੀ। ਅੱਜ ਸਥਾਨਕ ਗੁਰਦੁਵਾਰਾ ਸ਼੍ਰੀ ਭੱਠਾ ਸਾਹਿਬ ਵਿਖੇ ਦੋਨੋਂ ਜਿੱਤੇ ਹੋਏ ਡਾਇਰੈਕਟਰਾਂ ਦਾ ਸਨਮਾਨ ਕਰਦਿਆਂ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ ਭਾਵੇਂ ਚੌਣਾਂ ਵਿੱਚ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਝੁਜਾਰੂ ਵਰਕਰਾਂ ਨੇ ਮਿਹਨਤ ਕਰਕੇ ਇਹਨਾਂ ਦੋਨਾਂ ਉਮੀਦਵਾਰਾਂ ਨੂੰ ਜਿੱਤ ਦਿਵਾਈ ਹੈ। ਉਹਨਾਂ ਦੱਸਿਆ ਕਿ ਜੋਨ ਨੰ. 11 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਕੇਤ ਸਿੰਘ ਕੋਲਾਪੁਰ, ਜੋਨ ਨੰ. 12 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਕਾਹਲੋਂ ਨੇ ਜਿੱਤ ਪ੍ਰਾਪਤ ਕੀਤੀ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਗੋਗੀ ਨੇ ਕਿਹਾ ਕਿ ਇਹਨਾਂ ਚੌਣਾਂ ਨੇ ਸਿੱਧ ਕਰ ਦਿੱਤਾ ਹੈ ਕਿ ਰੂਪਨਗਰ ਜਿਲ੍ਹੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਚੱਟਾਨ ਵਾਂਗ ਖੜ੍ਹੇ ਹਨ। ਅਤੇ ਆਉਣ ਵਾਲੀਆਂ ਵਿਧਾਨ ਸਭਾ ਚੌਣਾਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਜਿਲ੍ਹੇ ਦੀਆਂ ਤਿੰਨਾਂ ਸੀਟਾਂ ਤੇ ਜਿੱਤ ਪ੍ਰਾਪਤ ਕਰੇਗਾ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਮੱਕੜ, ਜਰਨੈਲ ਸਿੰਘ ਗਨੂੰਰਾਂ ਸਰਕਲ ਪ੍ਰਧਾਨ ਨੁਰਪੂਰ ਬੇਦੀ, ਸਤਨਾਮ ਸਿੰਘ ਨੰਦ, ਗੁਰਚੇਤ ਸਿੰਘ ਸਾਊਪੁਰ, ਪੰਜਾਬ ਸਿੰਘ ਰੈਂਸੜਾ, ਦਿਲਬਾਗ ਸਿੰਘ ਜੱਟਪੁਰ, ਸੁਰਜੀਤ ਸਿੰਘ ਢਿੱਲੋਂ ਕਲਮਾਂ, ਸੋਮ ਸਿੰਘ ਸੰਧੂ ਕਲਮਾਂ, ਜਸਵੀਰ ਸਿੰਘ ਮੋਠਾਪੁਰ, ਰਣਜੀਤ ਸਿੰਘ ਸਰਪੰਚ ਮੋਠਾਪੁਰ, ਜਸਵਿੰਦਰ ਸਿੰਘ ਬੱਬੀ ਮਵਾਂ, ਗਿਆਨ ਸਿੰਘ ਸੰਗਤਪੁਰ, ਹਰਪਾਲ ਸਿੰਘ ਸੰਗਤਪੁਰ, ਮੇਹਰ ਸਿੰਘ ਨੁਰਪੂਰ, ਸਵਿੱਤਰ ਸਿੰਘ ਗੋਚਰ, ਕੇਹਰ ਸਿੰਘ ਭਨਾਮ, ਰਘੁਵੀਰ ਸਿੰਘ ਸਾਬਕਾ ਸਰਪੰਚ ਬੇਲਾ, ਸੁਰਜੀਤ ਸਿੰਘ ਨੰਬਰਦਾਰ ਬੇਲਾ, ਦੇਵ ਕਿਸ਼ਨ, ਲੇਖ ਰਾਜ ਸਰਕਲ ਪ੍ਰਧਾਨ ਅਬਿਆਣਾ, ਗੋਪਾਲ ਚੰਦ ਬਾਲੇਵਾਲ, ਮਹਿੰਦਰ ਕੁਮਾਰ ਟਿੱਬਾ ਨੰਗਲ, ਭਜਨ ਲਾਲ, ਕੁਲਵੀਰ ਸਿੰਘ ਅਸਮਾਨਪੁਰ, ਬਾਦਲ ਸਿੰਘ ਬਸੀ, ਧਰਮ ਚੰਦ ਟਿੱਬਾ ਟੱਪਰੀਆਂ, ਜਸਪਾਲ ਸਿੰਘ ਬਾਲੇਵਾਲ, ਸਤਨਾਮ ਸਿੰਘ ਸੱਤੀ ਨੰਬਰਦਾਰ ਬਜਰੂੜ, ਮਨਿੰਦਰ ਵਰਮਾ ਬਜਰੂੜ, ਹੇਮ ਰਾਜ ਝਾਂਡੀਆਂ ਅਤੇ ਦਿਲਬਾਗ ਸਿੰਘ ਬਾਲਾ ਮੌਜੂਦ ਸਨ।