ਰੋਟਰੀ ਕਲੱਬ ਦੇ ਕੋਰੋਨਾ ਤੋਂ ਬਚਾਅ ਲਈ ਮੁਫ਼ਤ ਵੈਕਸੀਨ ਕੈਂਪ 'ਚ 112 ਲੋਕਾਂ ਨੇ ਵੈਕਸ਼ੀਨੇਸ਼ਨ ਕਰਵਾਈ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 4 ਅਗਸਤ 2021 - ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਨਿਰੰਤਰ ਕੀਤੇ ਜਾ ਸ਼ਲਾਘਾਯੋਗ ਕਾਰਜਾਂ ਦੀ ਲੜੀ 'ਚ ਅੱਜ ਅਵਤਾਰ ਸਿੰਘ-ਪੂਰਨ ਸਿੰਘ ਰਾਈਸ ਮਿਲ, ਭੋਲੂਵਾਲਾ ਰੋਡ ਫ਼ਰੀਦਕੋਟ ਵਿਖੇ ਮੁਫ਼ਤ ਵੈਕਸੀਨ ਲਗਾਉਣ ਦਾ ਕੈਂਪ ਲਗਾਇਆ ਗਿਆ | ਇਸ ਮੌਕੇ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਚੇਅਰਮੈੱਨ ਐਡਵੋਕੇਟ ਲਲਿਤ ਮੋਹਨ ਗੁਪਤਾ ਅਤੇ ਮਿਲਕਫ਼ੈੱਡ ਫ਼ਰੀਦਕੋਟ ਦੇ ਚੇਅਰਮੈੱਨ ਜਗਜੀਵਨ ਸਿੰਘ ਹਰਦਿਆਲੇਆਣਾ ਉਚੇਚੇ ਤੌਰ ਤੇ ਕੈਂਪ 'ਚ ਸ਼ਾਮਲ ਹੋਏ | ਉਨ੍ਹਾਂ ਕਿਹਾ ਕੋਰੋਨਾ ਤੋਂ ਬਚਾਅ ਵਾਸਤੇ ਸਾਨੂੰ ਸੁਚੇਤ ਹੋ ਕੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ |
ਕੈਂਪ 'ਚ ਵਿਸ਼ੇਸ਼ ਮਹਿਮਾਨਾਂ ਵਜੋਂ 'ਚ ਬੀਬਾ ਗੁਰਿੰਦਰ ਕੌਰ ਭੋਲੂਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫ਼ਰੀਦਕੋਟ, ਚਰਨਜੀਤ ਸਿੰਘ ਭੋਲੂਵਾਲਾ, ਰਮਨਦੀਪ ਸਿੰਘ ਜ਼ਿੰਮੀ ਭੋਲੂਵਾਲਾ, ਮਨਪ੍ਰੀਤ ਸਿੰਘ ਭੋਲੂਵਾਲਾ, ਜਗਰਾਜ ਸਿੰਘ ਸਾਬਕਾ ਮੈਂਬਰ ਪੰਚਾਇਤ, ਬਗੀਚਾ ਸਿੰਘ ਮੈਂਬਰ ਪੰਚਾਇਤ ਉਚੇਚੇ ਤੌਰ ਤੇ ਸ਼ਾਮਲ ਹੋਏ ਤੇ ਰੋਟਰੀ ਕਲੱਬ ਦੇ ਇਸ ਉਪਰਾਲੇ ਦੀ ਪ੍ਰੰਸ਼ਸਾ ਕੀਤੀ | ਇਸ ਮੌਕੇ ਕਲੱਬ ਦੇ ਪ੍ਰਧਾਨ ਸੰਜੀਵ ਗਰਗ ਵਿੱਕੀ ਨੇ ਸਮੂਹ ਮੈਂਬਰਾਂ ਨੂੰ ਜੀ ਆਇਆਂ ਨੂੰ ਆਖਿਆ |
ਇਸ ਮੌਕੇ ਸਾਬਕਾ ਗਵਰਨਰ ਆਰ.ਸੀ.ਜੈੱਾਨ ਨੇ ਕੋਰੋਨਾ ਤੋਂ ਬਚਾਅ ਵਾਸਤੇ ਸਭ ਨੂੰ ਆਪਣੀ ਵਾਰੀ ਆਉਣ ਤੇ ਵੈਕਸੀਨ ਲਗਵਾਉਣੀ ਚਾਹੀਦੀ ਹੈ | ਇਸ ਮੌਕੇ ਰੋਟਰੀ ਕਲੱਬ ਦੇ ਆਗੂ ਅਸ਼ੋਕ ਸੱਚਰ, ਭਾਰਤ ਭੂਸ਼ਨ ਸਿੰਗਲਾ ਨੇ ਦੱਸਿਆ ਕਿ ਰੋਟਰੀ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਲੋੜਵੰਦ ਲੋਕਾਂ ਤੱਕ ਪਹੁੰਚ ਕਰਕੇ ਮੁਫ਼ਤ ਵੈਕਸੀਨ ਲਗਵਾਈ ਜਾ ਰਹੀ ਹੈ | ਇਸ ਮੌਕੇ ਡਾ.ਧਰੁਵ ਬਦਵਾਰ ਦੀ ਅਗਵਾਈ ਹੇਠ 112 ਸ਼ਹਿਰੀਆਂ ਨੇ ਮੁਫ਼ਤ ਵੈਕਸੀਨ ਲਗਵਾਈ | ਇਸ ਕਲੱਬ ਦੇ ਸਕੱਤਰ ਆਰਸ਼ ਸੱਚਰ ਨੇ ਮਹਿਮਾਨਾਂ, ਮੈਡੀਕਲ ਟੀਮ, ਕਲੱਬਾਂ ਦਾ ਕੈਂਪ ਦੀ ਸਫ਼ਲਤਾ ਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ | ਕੈਂਪ ਦੀ ਸਫ਼ਲਤਾ ਵਾਸਤੇ ਨਵੀਸ਼ ਛਾਬੜਾ, ਪ੍ਰਵੇਸ਼ ਰੀਹਾਨ, ਗਗਨਦੀਪ ਸਿੰਘ, ਰਵੀ ਬਾਂਸਲ, ਅਸ਼ਵਨੀ ਬਾਂਸਲ, ਕਮਲਜੀਤ ਕੌਰ, ਪੂਜਾ, ਗਗਨਦੀਪ ਕੌਰ ਨੇ ਅਹਿਮ ਯੋਗਦਾਨ ਦਿੱਤਾ |