← ਪਿਛੇ ਪਰਤੋ
ਜਗਰਾਓਂ: ਨਵੇਂ ਇੰਚਾਰਜ ਅੰਮ੍ਰਿਤਪਾਲ ਸਿੱਧੂ ਨੇ ਸੰਭਾਲਿਆ ਸੀਆਈਏ ਸਟਾਫ ਦਾ ਚਾਰਜ
ਦੀਪਕ ਜੈਨ
ਜਗਰਾਓਂ, 4 ਅਗਸਤ 2021 - ਸੀਆਈਏ ਜਗਰਾਉਂ ਦੇ ਨਵੇਂ ਇੰਚਾਰਜ ਅੰਮ੍ਰਿਤ ਪਾਲ ਸਿੰਘ ਸਿੱਧੂ ਨੇ ਅੱਜ ਚਾਰਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਐੱਸ ਐੱਚ ਓ ਥਾਣਾ ਜੋਧਾਂ ਆਪਣੀਆਂ ਸੇਵਾਵਾਂ ਦੇ ਰਹੇ ਸਨ ਅਤੇ ਹੁਣ ਉਹਨਾਂ ਦੀ ਬਦਲੀ ਸੀਆਈਏ ਸਟਾਫ ਜਗਰਾਓਂ ਵਿਖੇ ਕਰ ਦਿੱਤੀ ਗਈ ਹੈ। ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਕ੍ਰਾਈਮ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾਵੇਗੀ।
Total Responses : 267