ਅਮਰਪਾਲ ਸਿੰਘ ਸਿੱਧੂ ਦਾ ਅੰਤਿਮ ਸਸਕਾਰ ਤੇ ਭੋਗ 8 ਅਗਸਤ ਨੂੰ
ਹਰਦਮ ਮਾਨ
ਸਰੀ, 5 ਅਗਸਤ 2021-ਸਰੀ ਦੇ ਉਘੇ ਅਕਾਉਂਟੈਂਟ ਜਰਨੈਲ ਸਿੰਘ ਸਿੱਧੂ (ਸਿੱਧੂ ਬ੍ਰਾਦਰਜ਼ ਅਕਾਊਂਟਿੰਗ ਸਰਵਿਸ) ਦੇ ਨੌਜਵਾਨ ਸਪੁੱਤਰ ਅਮਰਪਾਲ ਸਿੰਘ ਸਿੱਧੂ ਜੋ ਬੀਤੇ ਦਿਨੀ ਕਲੋਨਾ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਸਦੀਵੀ ਵਿਛੋੜਾ ਦੇ ਗਿਆ ਸੀ, ਦਾ ਅੰਤਿਮ ਸਸਕਾਰ 8 ਅਗਸਤ ਦਿਨ ਐਤਵਾਰ ਨੂੰ ਫਰੇਜ਼ਰ ਰਿਵਰ ਫਿਊਨਰਲ ਹੋਮ 2061 ਰਿਵਰ ਰੋਡ ਐਬਟਸਫੋਰਡ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਅਤੇ ਅੰਤਿਮ ਅਰਦਾਸ ਗੁਰੂ ਨਾਨਕ ਸਿੱਖ ਟੈਂਪਲ 7050-120 ਸਟਰੀਟ ਸਰੀ ਵਿਖੇ ਬਾਅਦ ਦੁਪਹਿਰ 3 ਵਜੇ ਹੋਵੇਗੀ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ
ਲਈ ਫੋਨ ਨੰਬਰ 604-808-1148 ਜਾਂ 604-502-9988 ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com