ਦਿੱਲੀ ਹਿੰਸਾ ਮਾਮਲਾ: ਪੰਜਾਬ ਵਿਧਾਨ-ਸਭਾ ਵੱਲੋਂ ਬਣਾਈ ਕਮੇਟੀ ਸਾਹਮਣੇ ਪੇਸ਼ ਹੋਏ ਦੀਪ ਸਿੱਧੂ
ਰਵੀ ਜੱਖੂ
ਚੰਡੀਗੜ੍ਹ, 5 ਅਗਸਤ 2021 - 26 ਜਨਵਰੀ ਨੂੰ ਹੋਈ ਦਿੱਲੀ ਹਿੰਸਾ ਮਾਮਲੇ 'ਚ ਦੀਪ ਸਿੱਧੂ ਪੰਜਾਬ ਵਿਧਾਨ-ਸਭਾ ਵੱਲੋਂ ਬਣਾਈ ਕਮੇਟੀ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਸਿੱਧੂ ਨੇ 26 ਜਨਵਰੀ ਨੂੰ ਦਿੱਲੀ ਵਿੱਚੋਂ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਅਤੇ ਆਪਣੀ ਗ੍ਰਿਫਤਾਰੀ ਬਾਰੇ ਜਾਣਕਾਰੀ ਦਿੱਤੀ।
ਸਿੱਧੂ ਨੇ ਕਰੀਬ 1 ਘੰਟਾ ਕਮੇਟੀ ਸਾਹਮਣੇ ਆਪਣਾ ਪੱਖ ਰੱਖਿਆ। ਜਿਕਰਯੋਗ ਹੈ ਕਿ ਇਸ ਕਮੇਟੀ ਦੇ ਚੈਅਰਮੈਨ ਐਮ.ਐਲ.ਏ ਕੁਲਦੀਪ ਵੈਦ, ਕੁਲਬੀਰ ਜ਼ੀਰਾ, ਸਰਬਜੀਤ ਕੌਰ ਮਾਣੂਕੇ, ਫ਼ਤਿਹ ਬਾਜਵਾ ਅਤੇ ਹਰਿੰਦਰਪਾਲ ਚੰਦੂਮਾਜਰਾ ਇਸ ਕਮੇਟੀ ਦੇ ਮੈਂਬਰ ਹਨ