ਪਾਵਰਕਾਮ 'ਚ ਪੱਕੇ ਕਰਨ ਦੀ ਮੰਗ ਲਈ ਬੱਚੇ ਸਮੇਤ ਠੇਕਾ ਮੁਲਾਜ਼ਮ ਬਿਜਲੀ ਟਾਵਰ 'ਤੇ ਚੜ੍ਹਿਆ
ਜਗਤਾਰ ਸਿੰਘ
ਪਟਿਆਲਾ 5 ਅਗਸਤ 2021: ਪਾਵਰਕਾਮ 'ਚ ਪੱਕੇ ਕਰਨ ਦੀ ਮੰਗ ਲਈ ਠੇਕਾ ਕਰਮਚਾਰੀਆਂ ਵਲੋਂ ਬੱਚਿਆਂ ਸਮੇਤ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਦਾ ਘਿਰਾਓ ਕਰਨ ਲਈ ਆਏ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਪਾਵਰਕਾਮ ਦੇ ਮੁੱਖ ਦਫ਼ਤਰ ਤੋਂ ਮਾਰਚ ਕਰਦਿਆਂ ਜਿਵੇਂ ਹੀ ਮੁਲਾਜ਼ਮ ਵਾਈਪੀਐਸ ਚੌਕ ਵਿਖੇ ਪੁੱਜੇ ਤਾਂ ਉਥੇ ਵੱਡੀ ਗਿਣਤੀ ਵਿਚ ਖੜ੍ਹੀ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ।
ਇਸ ਤੋਂ ਭੜਕੇ ਕਰਮਚਾਰੀਆਂ ਨੇ ਉਥੇ ਹੀ ਧਰਨਾ ਲਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਦੋ ਠੇਕਾ ਮੁਲਾਜ਼ਮ ਆਪਣੇ ਇਕ ਬੱਚੇ ਸਮੇਤ ਬਿਜਲੀ ਟਾਵਰ ਤੇ ਚੜ੍ਹ ਗਏ। ਕਾਫੀ ਜਦੋਂ ਜਹਿਦ ਮਗਰੋਂ ਬੱਚੇ ਨੂੰ ਟਾਵਰ ਤੋਂ ਉਤਾਰਦਿਆਂ ਮੁਲਾਜ਼ਮਾਂ ਤੇ ਪੁਲਿਸ ਵਿਚ ਤਕਰਾਰ ਬਾਜ਼ੀ ਸ਼ੁਰੂ ਹੋ ਗਈ । ਭੀੜ ਨੂੰ ਖਦੇੜਣ ਲਈ ਪੁਲਿਸ ਨੇ ਪਾਣੀ ਦੀਆਂ ਤੋਪਾਂ ਤੇ ਲਾਠੀਚਾਰਜ ਦੀ ਵਰਤੋਂ ਕਰਨੀ ਪਈ । ਪੁਲਿਸ ਨੇ ਕਈ ਮੁਲਾਜ਼ਮ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ।