ਬੰਧਨ ਈਵੈਂਟ ਪਲਾਨਰ ਵੱਲੋਂ 'ਤੀਆਂ ਤੀਜ ਦੀਆਂ' ਮੁਕਾਬਲਿਆਂ ਦੀ ਪੰਜਾਬ ਭਰ 'ਚੋਂ ਸਫ਼ਲ ਪੇਸ਼ਕਾਰੀ
ਜੀ ਐਸ ਪੰਨੂ
ਪਟਿਆਲਾ, 5 ਅਗਸਤ2 021:- ਪੰਜਾਬ ਅਤੇ ਪੰਜਾਬੀ ਵਿਰਸੇ ਦੀ ਸਾਂਭ ਸੰਭਾਲ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਨੂੰ ਸਮਰਪਿਤ ਬੰਧਨ ਈਵੈਂਟ ਪਲਾਨਰ ਵੱਲੋਂ ਪ੍ਰਧਾਨ ਨੈਨਸੀ ਘੁੰਮਣ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਤੀਆਂ 'ਤੀਜ ਦੀਆਂ' ਪ੍ਰੰਪਰਾਗਤ ਮੁਕਾਬਲਿਆਂ ਦੀ ਪੇਸ਼ਕਾਰੀ ਸਫ਼ਲਤਾ ਪੂਰਵਕ ਆਯੋਜਿਤ ਕੀਤੀ ਗਈ। ਹੋਟਲ ਇਕਬਾਲ ਇੰਨ ਪਟਿਆਲਾ ਵਿਖੇ ਹੋਏ ਇਨ੍ਹਾਂ ਇੱਕ ਰੋਜ਼ਾ ਮੁਕਾਬਲਿਆਂ ਵਿੱਚ ਪੂਰੇ ਪੰਜਾਬ ਭਰ ਤੋਂ ਲੱਗਭਗ 25 ਮੁਟਿਆਰਾਂ ਨੇ ਆਪੋ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਜੇਤੂ ਇਨਾਮ ਹਾਸਲ ਕੀਤੇ। ਇਸ ਮੌਕੇ ਤੇ ਹੋਰ ਦੱਸਦਿਆਂ ਸ਼੍ਰੀ ਮਤੀ ਨੈਨਸੀ ਘੁੰਮਣ ਨੇ ਕਿਹਾ ਕਿ ਬੰਧਨ ਈਵੈਂਟ ਪਲਾਨਰ ਵੱਲੋਂ ਇਸ ਤਰਾਂ ਦੇ ਮੁਕਾਬਲਿਆਂ ਦਾ ਆਯੋਜਨ ਕਰਨ ਦਾ ਇੱਕੋ ਇੱਕ ਮਕਸਦ ਪੰਜਾਬੀ ਵਿਰਸੇ ਅਤੇ ਲੁਪਤ ਹੁੰਦੇ ਜਾ ਰਹੇ ਸੱਭਿਆਚਾਰ ਨੂੰ ਬਚਾਉਣਾ ਅਤੇ ਉਸਨੂੰ ਅਜਿਹੀਆਂ ਕੋਸ਼ਿਸ਼ਾਂ ਰਾਹੀਂ ਮੁੜ ਸੁਰਜੀਤ ਕਰਨਾ ਹੈ।
ਸ੍ਰੀਮਤੀ ਰੁਪਿੰਦਰ ਕੌਰ ਘੁੰਮਣ, ਉੱਘੀ ਸਮਾਜ ਸੇਵਿਕਾ, ਜੁਆਇੰਟ ਸਕੱਤਰ ਆਸ਼ੀ ਰੈੱਡ ਕਰਾਸ ਸੁਸਾਇਟੀ ਬਤੌਰ ਮੁੱਖ ਮਹਿਮਾਨ ਇਨ੍ਹਾਂ ਮੁਕਾਬਲਿਆਂ ਵਿੱਚ ਮੁਟਿਆਰਾਂ ਨੂੰ ਅਸ਼ੀਰਵਾਦ ਦੇਣ ਪੁੱਜੇ। ਇਸ ਮੌਕੇ ਤੇ ਮੁਕਾਬਲਿਆਂ ਦੇ ਆਯੋਜਕਾਂ ਵੱਲੋਂ ਮਿਸ ਤੀਜ, ਤੀਆਂ ਦੀ ਰਾਣੀ ਅਤੇ ਤੀਜ ਕਵੀਨ ਨਾਂ ਦੇ ਟਾਈਟਲ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਅਰਸ਼ਦੀਪ ਕੌਰ ਨੂੰ ਮਿਸ ਤੀਜ, ਸੋਨੀਆ ਗੋਇਲ ਨੂੰ ਤੀਜ ਕੁਇਨ ਅਤੇ ਕਨਿਕਾ ਨੂੰ ਤੀਆਂ ਦੀ ਰਾਣੀ ਦੀਆਂ ਟਾਈਟਲ ਉਪਾਧੀਆਂ ਨਾਲ ਨਿਵਾਜਿਆ ਗਿਆ।
ਜਦੋਂ ਕਿ ਆਯੋਜਿਤ ਕੀਤੇ ਗਏ ਮੁਕਾਬਲਿਆਂ ਵਿੱਚ ਬੈਸਟ ਮਹਿੰਦੀ, ਬੈਸਟ ਪਰਾਂਦਾ, ਪ੍ਰੰਪਰਾਗਤ ਦਿੱਖ ਅਤੇ ਸੋਹਣੀ ਕੁੜੀ ਨਾਂ ਦੇ ਮੁਕਾਬਲੇ ਵੀ ਆਯੋਜਿਤ ਕੀਤੇ ਗਏ। ਫਾਈਨਲ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੀਆਂ ਮੁਟਿਆਰਾਂ ਨੂੰ ਜੱਜ ਕਰਨ ਲਈ ਜੱਜ ਜਿਊਰੀ ਵਿੱਚ ਰੋਮੀ ਘਈ ਕੋਜ਼ੇਨੂਰ ਮਿਸਿਜ਼ ਵਰਲਡ ਪੰਜਾਬਣ, ਜੱਸੀ ਗੁਲਾਟੀ ਸਾਬਕਾ ਮਿਸਿਜ਼ ਚੰਡੀਗੜ੍ਹ, ਮਿਸ ਪ੍ਰੀਤੀ ਗਰੇਵਾਲ ਸੈਲੀਬ੍ਰਿਟੀ ਮਾਡਲ ਅਤੇ ਪ੍ਰੀਤੀ ਗੌਰੀ ਸਾਬਕਾ ਮਿਸਿਜ਼ ਪਟਿਆਲਾ ਸ਼ਾਮਲ ਸਨ।
ਇਸ ਤੋਂ ਇਲਾਵਾ ਮਿਸ ਹਰਪ੍ਰੀਤ ਕੌਰ, ਬਠਿੰਡਾ, ਡਾ. ਮਿਸਿਜ਼ ਰੇਖੀ ਚਾਈਲਡ ਸਪੈਸ਼ਲਿਸਟ, ਕਮਲਜੀਤ ਕੌਰ ਮਿਸ ਵਰਲਡ ਪੰਜਾਬਣ ਇੰਡੀਆ, ਮਿੰਨੀ ਸੋਢੀ ਸਾਬਕਾ ਬ੍ਰਾਂਡ ਅੰਬੈਸਡਰ ਮਿਸਿਜ਼ ਵਰਲਡ ਪੰਜਾਬਣ, ਸ੍ਰੀਮਤੀ ਮੋਨਿਕਾ ਕਥੂਰੀਆ, ਨਿਰਦੇਸ਼ਕਾ ਨੈਸ਼ਨਲ ਇੰਸਟੀਚਿਊਟ ਆਫ਼ ਫੈਸ਼ਨ ਡਿਜ਼ਾਇਨਿੰਗ ਅਤੇ ਸ੍ਰੀਮਤੀ ਸ਼ੀਬਾ ਸੇਠੀ ਹੋਟਲ ਇਕਬਾਲ ਇੰਨ ਵੀ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ।ਮੁਕਾਬਲਿਆਂ ਦੀ ਸ਼ਰੂਆਤ ਮੌਕੇ ਕੇਕ ਕੱਟਣ ਦੀ ਸੈਰੇਮਨੀ ਵੀ ਕੀਤੀ ਗਈ ਜੱਦੋਂ ਕਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਦੀ ਟੀਮ ਡਾ. ਨਿੰਮਾ ਦੀ ਅਗਵਾਈ ਹੇਠ ਉਚੇਚੇ ਤੌਰ ਤੇ ਮੁਟਿਆਰਾਂ ਦੀ ਹੌਂਸਲਾ ਅਫ਼ਜਾਈ ਕਰਨ ਪਹੁੰਚੀ।