ਪੋਸ਼ਣ ਅਭਿਆਨ ਤਹਿਤ ਸਕੂਲ 'ਚ ਬੱਚਿਆਂ ਨੂੰ ਕੀਤਾ ਜਾਗਰੂਕ
ਬਲਵਿੰਦਰ ਸਿੰਘ ਧਾਲੀਵਾਲ
“ਪੀਜ਼ਾ ਬਰਗਰ ਦੂਰ ਭਜਾਓ ਸਿਹਤ ਨੂੰ ਤੰਦੂਰੁਸਤ ਬਣਾਉਣ”
ਸੁਲਤਾਨਪੁਰ ਲੋਧੀ 7 ਸਤੰਬਰ 2021 - ਪੋਸ਼ਣ ਅਭਿਆਨ ਦੇ ਚਲਦਿਆਂ ਸਿਵਿਲ ਸਰਜਨ ਕਪੂਰਥਲਾ ਡਾ. ਪਰਮਿੰਦਰ ਕੌਰ ਜੀ ਦੇ ਹੁਕਮਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਕੁਮਾਰੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਲਾਕ ਢਿੱਲਵਾਂ ਅਧੀਨ ਪੈਂਦੇ ਪਿੰਡ ਪਹਾੜੀਪੁਰ ਅਤੇ ਸੁਭਾਨਪੁਰ ਦੇ ਸਰਕਾਰੀ ਪ੍ਰਾਈਮਰੀ ਸਕੂਲ ਵਿਖੇ ਬੱਚਿਆਂ ਨੂੰ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ (ਆਰ.ਬੀ.ਐਸ.ਕੇ)ਟੀਮ ਵੱਲੋਂ ਪੋਸ਼ਣ ਅਭਿਆਨ ਤਹਿਤ ਵੱਖ—ਵੱਖ ਗਤੀਵਿਧੀਆਂ ਸੰਬੰਧੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਡਾ. ਗੌਰਵ ਕੁਮਾਰ ਏ.ਐਮ.ਓ ਨੇ ਜਾਣਕਾਰੀ ਦਿੰਦਿਆਂ ਦੱਸਇਆ ਕਿ ਸਿਹਤ ਸੰਬੰਧੀ ਜਾਗਰੂਕਤਾ *ਤੇ ਸਮੇਂ ਸਿਰ ਇਲਾਜ ਨਾ ਹੋਣ ਕਰਕੇ ਹਰ ਵਰ੍ਹੇ ਅਸੀਂ ਕੁਪੋਸ਼ਣ ਨਾਲ ਬਹੁਤ ਸਾਰੀ ਕੀਮਤੀ ਜਾਨਾਂ ਗਵਾਂ ਦਿੰਦੇ ਹਾ। ਜਿਸ ਦੇ ਚੱਲਦਿਆਂ ਸਿਹਤ ਵਿਭਾਗ ਵੱਲੋਂ ਸਤੰਬਰ ਮਹੀਨਾ ਪੋਸ਼ਣ ਅਭਿਆਨ ਵੱਜੋ ਮਨਾਇਆ ਜਾ ਜਾਂਦਾ ਹੈ। ਜਿਸ ਤਹਿਤ ਪੋਸ਼ਣ ਸੰਬੰਧੀ ਜਾਗਰੂਕ ਕਰਨ ਲਈ ਵੱਖ—ਵੱਖ ਗਤੀਵਿਧਿਆਂ ਰਾਹੀਂ ਬੱਚੀਆਂ ਕਿਸ਼ੋਰ—ਕਿਸ਼ੋਰੀਆਂ, ਚੰਗੀ ਖੁਰਾਕ, ਸਮੇਂ ਸਿਰ ਡਾਕਟਰੀ ਇਲਾਜ, ਨਿੱਜੀ ਅਤੇ ਬਾਹਰੀ ਸਾਫ਼—ਸਫ਼ਾਈ ਆਦਿ ਸੰਬੰਧੀ ਪ੍ਰਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਇਸ ਮੌਕੇ ਡਾ. ਪ੍ਰਸ਼ਾਂਤ ਠਾਕੁਰ ਏ.ਐਮ.ਓ ਵੱਲੋਂ ਵੀ ਬੱਚਿਆਂ ਨੂੰ ਸਿਹਤਮੰਦ ਖੁਰਾਕ ਜਿਵੇਂ ਕਿ ਤਾਜ਼ੀਆਂ ਹਰੀਆਂ ਸਬਜ਼ੀਆਂ, ਫਲ, ਦੁੱਧ, ਦਹੀ, ਘਿਓ, ਬਾਹਰੀ ਚੀਜ਼ਾ ਜਿਵੇਂ ਕਿ ਪੀਜ਼ਾ, ਬਰਗਰ, ਨਿਊਡਲਜ਼ ਆਦਿ ਤੋਂ ਪਰਹੇਜ਼ ਸੰਬੰਧੀ ਪ੍ਰਰਿਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਬੱਚਿਆਂ ਨੂੰ ਨਿੱਜੀ ਸਰੀਰਕ ਸਾਫ਼—ਸਫ਼ਾਈ ਸੰਬੰਧੀ, ਹੱਥ ਧੋਣ ਦੇ ਤਰੀਕਿਆਂ, ਆਪਣਾ ਆਲਾ ਦੁਆਲਾ ਸਾਫ਼ ਰੱਖਣ ਆਦਿ ਸੰਬੰਧੀ ਪ੍ਰਰਿਤ ਕੀਤਾ ਗਿਆ।