ਕਮਿਊਨਿਟੀ ਹੈਲਥ ਅਫ਼ਸਰਾਂ ਦੀ ਕੀਤੀ ਮੀਟਿੰਗ, ਸਮੇਂ ਸਿਰ ਇਲਾਜ *ਤੇ ਵਧੀਆ ਕਾਉਂਸਲਿੰਗ ਤੁਹਾਡਾ ਪਹਿਲਾ ਫਰਜ਼ - ਡਾ. ਜਸਵਿੰਦਰ ਕੁਮਾਰੀ
ਬਲਵਿੰਦਰ ਸਿੰਘ ਧਾਲੀਵਾਲ
- ਸਿਹਤ ਪ੍ਰੋਗਰਾਮਾਂ ਸੰਬੰਧੀ ਦਿੱਤੀ ਵਿਸਥਾਰ ਨਾਲ ਜਾਣਕਾਰੀ — ਡਾ. ਜਸਵਿੰਦਰ ਕੁਮਾਰੀ
ਸੁਲਤਾਨਪੁਰ ਲੋਧੀ 7 ਸਤੰਬਰ 2021 - ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਸਮੇਂ—ਸਮੇਂ ਸਿਰ ਸਿਹਤ ਵਿਭਾਗ ਨੂੰ ਹੋਰ ਦਰੁੱਸਤ ਕਰਨ ਲਈ ਅਤੇ ਲੋਕਾਂ ਨੂੰ ਚੰਗੀ ਸੇਧ *ਤੇ ਤੰਦਰੁਸਤ ਸਿਹਤ ਦੇਣ ਲਈ ਨਵੇਂ—ਨਵੇਂ ਉਪਰਾਲੇ ਕੀਤੇ ਜਾਂਦੇ ਹਨ। ਜਿਸ ਦੇ ਮੱਦੇ ਨਜਰ ਹਾਲ ਹੀ ਵਿੱਚ ਸਿਹਤ ਵਿਭਾਗ ਵੱਲੋਂ ਪੰਜਾਬ ਦੇ ਵੱਖ—ਵੱਖ ਜ਼ਿਲਿਆ ਵਿੱਚ ਕਮਿਨਿਊਟੀ ਹੈਲਥ ਅਫ਼ਸਰਾਂ (ਸੀ.ਐਚ.ਓ) ਦੀ ਨਿਯੂਕਤੀ ਕੀਤੀ ਗਈ ਹੈ। ਇਸੇ ਤਹਿਤ ਕਪੂਰਥਲਾ ਅਧੀਨ ਬਲਾਕ ਢਿੱਲਵਾਂ ਵਿਖੇ ਵੀ ਨਵੇਂ ਕਮਿਨਿਊਟੀ ਹੈਲਥ ਅਫ਼ਸਰਾਂ ਵੱਲੋਂ ਹਾਲ ਹੀ ਵਿੱਚ ਜੁਆਇਨ ਕੀਤਾ ਗਿਆ ਹੈ।
ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਢਿੱਲਵਾਂ ਡਾ. ਜਸਵਿੰਦਰ ਕੁਮਾਰੀ ਵੱਲੋਂ ਸਮੂਹ ਕਮਿਨਿਊਟੀ ਹੈਲਥ ਅਫ਼ਸਰਾਂ ਦੀ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਵਿਸਥਾਰ ਨਾਲ ਸਿਹਤ ਪ੍ਰੋਗਰਾਮਾਂ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ।ਇਸ ਦੌਰਾਨ ਬਲਾਕ ਐਕਸਟੇਂਸ਼ਨ ਅਜੂਕੇਟਰ ਬਿਕਰਮਜੀਤ ਸਿੰਘ *ਤੇ ਮੋਨਿਕਾ ਵੱਲੋਂ ਵੀ ਸਮੂਹ ਕਮਿਨਿਊਟੀ ਹੈਲਥ ਅਫ਼ਸਰਾਂ ਨੂੰ ਪਿੰਡ ਪੱਧਰ *ਤੇ ਲੋਕਾਂ ਨਾਲ ਰਾਬਤਾ ਰੱਖਣਾ, ਚੰਗੀ ਸੇਧ, ਸਮੇਂ ਸਿਰ ਇਲਾਜ, ਗਰਭਵਤੀ ਜਾਂਚ *ਤੇ ਸਰਕਾਰੀ ਜਣੇਪੇ ਲਈ ਪੇ੍ਰਰਿਤ ਕਰਨਾ, ਯੋਗ ਅਭਿਆਸ ਅਤੇ ਮਰੀਜ਼ਾਂ ਦੀ ਵਧੀਆ ਤਰੀਕੇ ਕਾਉਂਸਲਿੰਗ ਕਰਨਾ ਆਦਿ ਸੰਬੰਧੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ।
ਉਨ੍ਹਾਂ ਨੂੰ ਵਿਸ਼ੇਸ਼ ਤੌਰ *ਤੇ ਦਫ਼ਤਰੀ ਰਿਕਾਰਡ ਨੂੰ ਪੂਰਾ ਰੱਖਣ ਅਤੇ ਸਿਹਤ ਵਿਭਾਗ ਵੱਲੋਂ ਮਨਾਏ ਜਾਂਦੇ ਵੱਖ—ਵੱਖ ਦਿਵਸਾਂ ਨੂੰ ਵੀ ਆਪਣੇ ਪੱਧਰ *ਤੇ ਵੀ ਬਾਖੂਬੀ ਤਰੀਕੇ ਨਾਲ ਮਨਾਉਣ ਲਈ ਕਿਹਾ। ਇਸ ਦੌਰਾਨ ਸਮੂਹ ਸੀ.ਐਚ.ਓਜ਼ ਨੂੰ ਦਿੱਤੇ ਟੀਚੇ ਪੂਰਾ ਕਰ ਆਪਣੀ ਰਿਪੋਰਟ ਉਚ ਅਧਿਕਾਰੀਆਂ ਨੂੰ ਸਮੇਂ ਸਿਰ ਦੇਣ ਲਈ ਆਖਿਆ।ਇਸ ਮੌਕੇ ਮੈਡੀਕਲ ਅਫ਼ਸਰ ਡਾ. ਅੰਜਲੀਕਾ, ਐਲ.ਐਚ.ਵੀ ਸੁਖਰਾਜ ਕੌਰ, ਨਰਸਿੰਗ ਸਿਸਟਰ ਅਤੇ ਫਾਰਮਾਸਿਸਟ ਆਦਿ ਸਟਾਫ਼ ਹਾਜ਼ਰ ਸੀ।