ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਬਿਜਲੀ ਸਮਝੌਤੇ ਕੀਤੇ ਜਾਣਗੇ ਰੱਦ - ਆਪ
ਜੀ ਐਸ ਪੰਨੂ
- ਬਿਜਲੀ ਸਮਝੌਤਿਆਂ ਕਰਕੇ ਸੂਬਾ ਕਰਜ਼ਾਈ ਹੁੰਦਾ ਰਿਹਾ ਕੈਪਟਨ ਫਾਰਮ ਹਾਊਸ ਵਿੱਚ ਮੌਜਾਂ ਮਾਣਦਾ ਰਿਹਾ -ਆਪ
ਪਟਿਆਲਾ, 7 ਸਤੰਬਰ 2021 - ਆਮ ਆਦਮੀ ਪਾਰਟੀ ਦੀ ਜ਼ਿਲ੍ਹਾਂ ਪਟਿਆਲਾ ਇਕਾਈ ਵਲੋਂ ਬੱਸ ਸਟੈਂਡ ਪਟਿਆਲਾ ਵਿਖੇ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ | ਧਰਨੇ ਦੀ ਅਗਵਾਈ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਕਰ ਰਹੇ ਸਨ। ਪੰਜਾਬ ਦੇ ਜ਼ਿਲ੍ਹੇ ਦੇ ਆਗੂਆਂ ਜ਼ਿਲ੍ਹਾਂ ਮੀਡੀਆਂ ਇੰਚਾਰਜ ਨਵਤੇਜ ਸਿੰਘ ਪ੍ਰਿੰਸ ,ਜ਼ਿਲ੍ਹਾਂ ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ,ਸੂਬਾ ਖਜ਼ਾਨਚੀ ਨੀਨਾ ਮਿੱਤਲ ,ਜ਼ਿਲ੍ਹਾਂ ਸੋਸ਼ਲ ਮੀਡੀਆ ਇੰਚਾਰਜ਼ ਸਵਰਨ ਸਿੰਘ ਦੋਦਾ ਵਲੋਂ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਕੈਪਟਨ ਸਰਕਾਰ ਨੂੰ ਸਾਢੇ ਚਾਰ ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਹੈ। ਜਿਹੜੇ ਵਾਅਦੇ ਪੂਰੇ ਹੋਣ ਦੀ ਆਸ ਕਰਕੇ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੇ ਕਾਂਗਰਸੀ ਸਰਕਾਰ ਨੂੰ ਚੁਣਿਆ ਸੀ ਹੁਣ ਉਹੀ ਲੋਕ ਆਪਣੇ ਆਪ ਲੁੱਟਿਆਂ ਹੋਇਆ ਮਹਿਸੂਸ ਕਰ ਰਹੇ ਹਨ ਜਿਸ ਦਾ ਸਬੂਤ ਖ਼ੁਦ ਹੀ ਕੈਪਟਨ ਸਰਕਾਰ ਨੇ ਦੇ ਦਿੱਤਾ ਹੈ ਕਿ ਬਿਜਲੀ ਸਮਝੌਤੇ ਬਾਦਲ ਅਤੇ ਕੈਪਟਨ ਦੀ ਸਾਂਝ ਦੇ ਚਲਦਿਆਂ ਹੁਣ ਕਾਂਗਰਸ ਸਰਕਾਰ ਇਹ ਬਿਜਲੀ ਸਮਝੌਤੇ ਰੱਦ ਨਹੀਂ ਕਰਦੀ ਯਨੀ ਕਰਨ ਤੋਂ ਸਾਫ਼ ਮੁੱਕਰ ਗਈ ਹੈ,ਜਿਸ ਦੇ ਚਲਦਿਆਂ ਲੋਕਾਂ ਨੂੰ ਮਹਿੰਗਾਈ ਦੇ ਨਾਲ-ਨਾਲ ਮਹਿੰਗੀ ਬਿਜਲੀ ਦੀ ਮਾਰ ਲਗਾਤਾਰ ਝੱਲਣੀ ਪੈ ਰਹੀ ਹੈ। ਆਮ ਆਦਮੀ ਪਾਰਟੀ ਇਸਦਾ ਸਖ਼ਤ ਵਿਰੋਧ ਕਰਦੀ ਹੈ।
ਇਸ ਮੌਕੇ ਪੰਜਾਬ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਨੇ ਕਿਹਾ ਕਿ ਕੈਪਟਨ ਨੇ ਆਪਣੇ 2017 ਦੇ ਮੈਨੀਫੈਸਟੋ ਵਿੱਚ ਕਿਹਾ ਸੀ ਕਿ ਸਰਕਾਰ ਬਣਦੇ ਹੀ ਮਹਿੰਗੀ ਬਿਜਲੀ ਦੇ ਸਮਝੋਤੇ ਰੱਦ ਕੀਤੇ ਜਾਣਗੇ। ਹੁਣ ਸਾਢੇ ਚਾਰ ਸਾਲ ਹੋ ਗਏ ਪਰ ਕੈਪਟਨ ਨੇ ਕੁਝ ਨਹੀਂ ਕੀਤਾ ਉਲ਼ਟਾ ਇਨ੍ਹਾਂ ਸਮਝੌਤਿਆਂ ਕਰਕੇ ਸੂਬਾ ਕਰਜ਼ਾਈ ਹੁੰਦਾ ਜਾ ਰਿਹਾ ਹੈ ਅਤੇ ਪੰਜਾਬ ਉਤੇ ਇਸ ਸਮੇਂ 3 ਲੱਖ ਕਰੋੜ ਤੋਂ ਵੀ ਵੱਧ ਕਰਜਾ ਹੈ ਜਿਸ ਕਾਰਨ ਲੋਕਾਂ ਤੇ ਆਰਥਿਕ ਬੋਝ ਵੱਧ ਰਿਹਾ ਹੈ। 2017 ਦੀਆਂ ਵੋਟਾਂ ਤੋਂ ਪਹਿਲਾ ਸ਼੍ਰੀ ਗੁੱਟਕਾ ਸਾਹਿਬ ਦੀਆਂ ਝੂਠੀਆਂ ਸੌਹਾਂ ਖਾ ਕੇ ਹੁਣ ਵਾਰ ਵਾਰ ਬਹਾਨੇ ਬਣਾ ਕੇ ਬਾਦਲਾਂ ਵਲੋਂ ਗ਼ਲਤ ਢੰਗ ਨਾਲ ਕੀਤੇ ਇਹ ਬਿਜਲੀ ਸਮਝੌਤੇ ਰੱਦ ਕਰਨ ਤੋਂ ਕਾਂਗਰਸ ਭੱਜ ਰਹੀ ਹੈ ਅਤੇ ਲੋਕਾਂ ਦਾ ਮੂਰਖ ਬਣਾ ਰਹੀ ਹੈ।
ਜਦੋਂ ਕਿ ਇਹ ਪ੍ਰਾਈਵੇਟ ਥਰਮਲ ਪਲਾਂਟ ਜਿਨ੍ਹਾਂ ਨਾਲ ਸਮਝੌਤੇ ਕੀਤੇ ਗਏ ਹਨ, ਉਨ੍ਹਾਂ ਤੋਂ ਇਹ ਰਿਵਾਇਤੀ ਪਾਰਟੀਆਂ ਮੋਟੇ ਫੰਡ ਲੈਂਦੀਆਂ ਹਨ ਜਦਕਿ ਬਿਜ਼ਲੀ ਦੀ ਤੰਗੀ ਦੇ ਸੀਜ਼ਨ ਵਿੱਚ ਕਦੀ ਵੀ ਸਹੀ ਢੰਗ ਨਾਲ ਬਿਜ਼ਲੀ ਮੁਹੱਈਆਂ ਨਹੀਂ ਕਰਵਾਉਂਦੀਆਂ ਅਤੇ ਸਰਕਾਰੀ ਥਰਮਲ ਪਲਾਂਟ ਬਿਜਲੀ ਦੀ ਘਾਟ ਪੂਰੀ ਨਹੀਂ ਕਰਦੇ ਹਨ। ਮੁਕਾਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਇਹ ਸਮਝੋਤੇ ਰੱਦ ਕੀਤੇ ਜਾਣਗੇ ਅਤੇ ਬਿਜਲੀ ਸ਼ਸਤੀ ਕਰਨ ਲਈ ਰਾਹ ਪੱਧਰਾ ਕੀਤਾ ਜਾਵੇਗਾ। ਇਸ ਮੌਕੇ ਸ਼ਹਿਰੀ ਪ੍ਰਧਾਨ ਤਜਿੰਦਰ ਮਹਿਤਾ ਅਤੇ ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ ਨੇ ਕਿਹਾ ਕਿ ਬਿਜਲੀ ਸਮਝੌਤਿਆਂ ਬਾਰੇ ਸ਼ੰਕੇ ਪੈਦਾ ਕਰਨ ਤੋਂ ਬਾਜ਼ ਕਾਂਗਰਸੀ ਨਹੀਂ ਆਉਂਦੇ ।
ਉਹ ਵਾਰ ਵਾਰ ਨਵੇਂ ਸ਼ੰਕੇ ਪੈਦਾ ਕਰਕੇ ਇਨ੍ਹਾਂ ਗ਼ਲਤ ਬਿਜ਼ਲੀ ਸਮਝੌਤਿਆਂ ਵਿੱਚ ਬਾਦਲਾਂ ਦਾ ਬਚਾਅ ਕਰ ਰਹੇ ਹਨ ਆਪਣੀਆਂ ਰਿਸ਼ਤੇਦਾਰੀਆਂ ਨਿਭਾ ਰਹੇ ਹਨ ਬੁਲਾਰਿਆਂ ਨੇ ਕਿਹਾ ਕਿ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਇਸ ਗੱਲ ਨੂੰ ਕਬੂਲਿਆ ਹੈ ਕਿ ਸਰਕਾਰ ਪਹਿਲਾਂ ਹੀ ਬਹੁਤ ਸਮਾਂ ਖ਼ਰਾਬ ਕਰ ਚੁੱਕੀ ਹੈ ਅਤੇ ਜੇਕਰ ਹੁਣ ਇਸ ਮੁੱਦੇ ਤੇ ਕੋਈ ਫੈਸਲਾ ਨਾ ਲਿਆ ਗਿਆ ਤਾਂ ਕੁਝ ਵੀ ਨਹੀਂ ਬਚੇਗਾ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਾਣ ਬੁੱਝ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵੱਲੋਂ ਲਿਆਂਦੇ ਪ੍ਰਾਈਵੇਟ ਮੈਂਬਰ ਬਿੱਲ ਨੂੰ ਨਜ਼ਰਅੰਦਾਜ਼ ਕਰਨ ਦੇ ਲਈ ਇਕ ਦਿਨ ਦਾ ਹੀ ਸੈਸ਼ਨ ਬੁਲਾਇਆ ਜੋ ਕਿ ਸਰਾ-ਸਰ ਲੋਕਾਂ ਨਾਲ ਧੋਖਾ ਹੈ ਆਉਣ ਵਾਲੀਆਂ 2022 ਦੀਆ ਚੋਣਾਂ ਇੰਦਰਜੀਤ ਸਿੰਘ ਸੰਧੂ ਲੋਕ ਸਭਾ ਇੰਚਾਰਜ ਅਤੇ ਪ੍ਰੀਤੀ ਮਲਹੋਤਰਾ ਦੀ ਦੇਖ ਰੇਖ ਹੋਏ।
ਇਸ ਮੌਕੇ , ਆਰ ਪੀ ਐਸ ਮਲਹੋਤਰਾ, ਜੇ ਪੀ ਸਿੰਘ , ਰਣਜੋਧ ਸਿੰਘ ਹੜਾਨਾ ,ਸੁਖਦੇਵ ਸਿੰਘ ਜ਼ਿਲ੍ਹਾਂ ਸਕੱਤਰ ਪਟਿਆਲਾ,ਚੇਤਨ ਸਿੰਘ ਜੋੜੇਮਾਜਰਾ, ਦੇਵ ਮਾਨ ਨਾਭਾ, ਹਰਮੀਤ ਸਿੰਘ ਪਠਾਣਮਾਜਰਾ (ਸਾਰੇ ਹਲਕਾ ਇੰਚਾਰਜ), ਕੁੰਦਨ ਗੋਗੀਆ, ਰਸ਼ਵਿੰਦਰ ਜੇਜੀ, ਨਾਰਾਇਣ ਸਿੰਘ ਨਾਰਸੋਤ,ਦਵਿੰਦਰ ਬਰਾਸ, , ਜਸਦੀਪ ਨਿੱਕੂ, , ਬਲਜਿੰਦਰ ਸਿੰਘ ਢਿੱਲੋਂ ਫਨ ਵਰਲਡ, ਵੀਰਪਾਲ ਕੌਰ ਚਹਿਲ ਮਹਿਲਾ ਵਿੰਗ , ਵਿੱਕੀ ਘਨੌਰ, ਪਰਵੀਨ ਛਾਬੜਾ ਰਾਜਪੁਰਾ, ਗੁਰਪ੍ਰੀਤ ਧਮੋਲੀ, ਦੀਪਕ ਸੂਦ, ਬਲਕਾਰ ਗੱਜੁਮਾਜਰਾ, ਰਘਬੀਰ ਸਿੰਘ ਗੋਪਾਲਪੁਰ, ਸੰਦੀਪ ਬੰਧੂ, ਮਹਿੰਦਰ ਸਿੰਘ ਗਣੇਸ਼ ਨਗਰ,, ਰਾਜਿੰਦਰ ਮੋਹਨ ,ਅਮਰਜੀਤ ਭਾਟੀਆ, ਗੁਰਸੇਵਕ ਸਿੰਘ ਝਿੱਲ ਬਲਾਕ ਪ੍ਰਧਾਨ ਆਦਿ ਵੀ ਹਾਜਿਰ ਸਨ।