ਸੂਬਾ ਸਿੰਘ ਬਾਦਲ ਨੂੰ ਜੈਤੋ ਤੋਂ ਟਿਕਟ ਦੇਣਾ ਪਾਰਟੀ ਹਾਈਕਮਾਨ ਦਾ ਸ਼ਲਾਘਾਯੋਗ ਫੈਸਲਾ-ਕੌਂਸਲਰ ਰਾਮੇਆਣਾ
ਮਨਿੰਦਰਜੀਤ ਸਿੱਧੂ
ਜੈਤੋ, 08 ਸਤੰਬਰ, 2021- ਸਾਬਕਾ ਖੇਤੀਬਾੜੀ ਮੰਤਰੀ ਅਤੇ ਟਕਸਾਲੀ ਅਕਾਲੀ ਮਰਹੂਮ ਗੁਰਦੇਵ ਸਿੰਘ ਬਾਦਲ ਦੇ ਪੁੱਤਰ ਸੂਬਾ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਾ ਜੈਤੋ ਤੋਂ ਆਪਣਾ ਉਮੀਦਵਾਰ ਐਲਾਨਣ ਨਾਲ ਇਸ ਸੀਟ ਉੱਪਰ ਸ਼ੋ੍ਰਮਣੀ ਅਕਾਲੀ ਦਲ ਦੀ ਜਿੱਤ ਪੱਕੀ ਹੋ ਗਈ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਕੌਂਸਲਰ ਨਰਿੰਦਰਪਾਲ ਸਿੰਘ ਰਾਮੇਆਣਾ ਨੇ ਕੀਤਾ। ਉਹਨਾਂ ਕਿਹਾ ਕਿ ਸੂਬਾ ਸਿੰਘ ਬਾਦਲ ਇੱਕ ਬੇਦਾਗ ਅਤੇ ਮਿਹਨਤੀ ਇਨਸਾਨ ਹਨ ਜੋ ਹਮੇਸ਼ਾ ਲੋਕ ਹਿੱਤ ਦੇ ਕੰਮਾਂ ਵਿੱਚ ਮਸ਼ਗੂਲ ਰਹਿੰਦੇ ਹਨ।ਉਹਨਾਂ ਅੱਗੇ ਕਿਹਾ ਕਿ ਚਾਹੇ ਪਿਛਲੀ ਵਾਰ ਸੂਬਾ ਸਿੰਘ ਬਾਦਲ ਵਿਧਾਨ ਸਭਾ ਚੋਣਾਂ ਵਿੱਚ ਜੇਤੂ ਨਹੀਂ ਹੋਏ ਸਨ, ਪਰ ਉਹਨਾਂ ਆਮ ਲੀਡਰਾਂ ਦੀ ਤਰ੍ਹਾਂ ਆਪਣੇ ਹਲਕੇ ਦੇ ਲੋਕਾਂ ਦਾ ਸਾਥ ਨਹੀਂ ਛੱਡਿਆ ਅਤੇ ਨਿਰੰਤਰ 10 ਸਾਲਾਂ ਤੋਂ ਜੈਤੋ ਵਿੱਚ ਰਿਹਾਇਸ਼ ਕਰਕੇ ਲੋਕਾਂ ਦੇ ਦੁੱਖ ਸੁੱਖ ਵਿੱਚ ਭਾਗੀਦਾਰ ਬਣ ਰਹੇ ਹਨ।
ਸੂਬਾ ਸਿੰਘ ਬਾਦਲ ਦੀ ਟਿਕਟ ਦਾ ਐਲਾਨ ਹੁੰਦਿਆਂ ਹੀ ਅਕਾਲੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਵਧਾਈ ਦੇਣ ਵਾਲਿਆਂ ਦਾ ਮਜ਼ਮਾਂ ਲੱਗਿਆ ਰਿਹਾ।ਸਮੂਹ ਵਰਕਰਾਂ ਨੇ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਸੂਬਾ ਸਿੰਘ ਬਾਦਲ ਦੇ ਪਿਤਾ ਗੁਰਦੇਵ ਸਿੰਘ ਬਾਦਲ ਦੀ ਪਾਰਟੀ ਪ੍ਰਤੀ ਇਮਾਨਦਾਰੀ ਅਤੇ ਵਫਾਦਾਰੀ ਦਾ ਮੁੱਲ ਮੋੜਿਆ ਹੈ। ਇਸ ਮੌਕੇ ਉਹਨਾਂ ਨਾਲ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੁਰਦੀਪ ਸਿੰਘ ਰਾਮੇਆਣਾ, ਯਾਦਵਿੰਦਰ ਸਿੰਘ, ਰਾਜਪਾਲ ਸਿੰਘ ਬਰਾੜ, ਹਰਚਰਨ ਸਿੰਘ ਬਾਠ, ਪਾਲੀ ਬਾਦਲ, ਕਾਬਲ ਭੁੱਲਰ, ਡਾ. ਰਾਕੇਸ਼ ਕੁਮਾਰ, ਕੁਲਦੀਪ ਸਿੰਘ, ਗੁਰਚਰਨ ਸਿੰਘ ਸੁਪਰਡੈਂਟ ਆਦਿ ਹਾਜ਼ਰ ਸਨ।