ਸਟੈਨੋ/ਟਾਈਪ ਦਾ ਮੁਫ਼ਤ ਸਿਲਖਾਈ ਕੋਰਸ ਦਾ ਦਾਖਲਾ ਸ਼ੁਰੂ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 8 ਸਤੰਬਰ 2021- ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਦੇ ਅਧਿਕਾਰੀ ਨੇ ਦੱਸਿਆ ਕਿ ਭਾਸ਼ਾ ਵਿਭਾਗ ਪੰਜਾਬ ਵਲੋਂ ਹਰ ਜ਼ਿਲ੍ਹਾ ਸਦਰ ਮੁਕਾਮ ਤੇ ਸਟੈਨੋ/ਟਾਈਪ ਦਾ ਮੁਫ਼ਤ ਸਿਖਲਾਈ ਕੋਰਸ ਹਰ ਸਾਲ ਕਰਵਾਇਆ ਜਾਂਦਾ ਹੈ । ਇਹ ਕੋਰਸ ਇੱਕ ਸਾਲ ਦਾ ਹੁੰਦਾ ਹੈ। ਇਹ ਕੋਰਸ ਕਰਨ ਲਈ ਵਿਦਿਅਕ ਯੋਗਤਾ ਗਰੈਜ਼ੂਏਸ਼ਨ ਹੈ। ਜਿਹੜੇ ਵਿਦਿਆਰਥੀ ਜ਼ਿਲ੍ਹਾ ਕਪੂਰਥਲਾ ਨਾਲ ਸਬੰਧੰਤ ਹਨ ਅਤੇ ਇਹ ਮੁਫ਼ਤ ਕੋਰਸ ਕਰਨ ਦੇ ਚਾਹਵਾਨ ਹਨ, ਉਹ ਆਪਣਾ ਬਿਨੈ-ਪੱਤਰ ਜਿਲ੍ਹਾ ਭਾਸ਼ਾ ਅਫ਼ਸਰ ਜਲੰਧਰ ਦੇ ਦਫ਼ਤਰ ਕਮਰਾ ਨੰ: 213-16, ਦੂਸਰੀ ਮੰਜ਼ਿਲ, ਜ਼ਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ, ਜਲੰਧਰ ਵਿਖੇ 14 ਸਤੰਬਰ ਤੱਕ ਦੇ ਸਕਦੇ ਹਨ। ਜ਼ਿਲ੍ਹਾ ਭਾਸ਼ਾ ਦਫ਼ਤਰ ਜਲੰਧਰ ਦੇ ਮੋਬਾਇਲ ਨੰ:99882-10590 ਤੇ ਵੀ ਸੰਪਰਕ ਕਰ ਸਕਦੇ ਹਨ।