ਜੁਆਇੰਟ ਡਾਇਰੈਕਟਰ ਭੁੱਲਰ ਵਲੋਂ ਪੇਂਡੂ ਸਿਹਤ ਡਿਸਪੈਂਸਰੀਆਂ ਦਾ ਦੌਰਾ
ਸਿਹਤ ਸਹੂਲਤਾਂ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 8 ਸਤੰਬਰ- 2021
ਪਿੰਡਾਂ ਵਿੱਚ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜ਼ਿਲਾ ਪ੍ਰੀਸ਼ਦ ਵਲੋਂ ਕਪੂਰਥਲਾ ਜਿਲੇ ਵਿਚ ਚਲਾਈਆਂ ਜਾ ਰਹੀਆਂ ਪੇਂਡੂ ਸਿਹਤ ਡਿਸਪੈਂਸਰੀਆਂ ਦਾ ਅੱਜ ਪੇਂਡੂ ਵਿਕਾਸ ਵਿਭਾਗ ਦੇ ਸੰਯੁਕਤ ਡਾਇਰੈਕਟਰ ਸ਼੍ਰੀ ਅਵਤਾਰ ਸਿੰਘ ਭੁੱਲਰ ਵਲੋਂ ਦੌਰਾ ਕੀਤਾ ਗਿਆ।
ਫਗਵਾੜਾ ਬਲਾਕ ਦੇ ਪਿੰਡ ਖਜੂਰਲਾ ਅਤੇ ਢਿਲਵਾਂ ਬਲਾਕ ਦੇ ਪਿੰਡ ਸੈਫਲਾਬਾਦ ਦੇ ਦੌਰੇ ਦੌਰਾਨ ਉਨਾਂ ਦੱਸਿਆ ਕਿ ਜ਼ਿਲੇ ਦੇ ਐਨ.ਆਰ.ਆਈਜ਼ ਵਲੋਂ ਪਿੰਡਾਂ ਦੀਆਂ ਡਿਸਪੈਂਸਰੀਆਂ ਵਿੱਚ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਪਿੰਡ ਖਜੂਰਲਾ ਦੀ ਡਿਸਪੈਂਸਰੀ ਵਿੱਚ ਐਨ.ਆਰ.ਆਈਜ਼ ਵਲੋਂ ਆਕਸੀਜਨ ਕੰਨਸਨਟਰੇਟਰ, ਮਲਟੀ ਪੈਰਾਮੀਟਰ,ਮੋਨੀਟਰਿੰਗ ਸਿਸਟਮ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਮੁਹੱਈਆਂ ਕਰਵਾਈਆਂ ਗਈਆਂ ਹਨ।
ਇਸ ਮੌਕੇ ਸ੍ਰੀ ਭੁੱਲਰ ਨੇ ਐਨ.ਆਰ.ਆਈਜ਼ ਭਰਾਵਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਪਿੰਡਾਂ ਵਿਚ ਸਰਕਾਰ ਦੁਆਰਾ ਉਸਾਰੇ ਜਾ ਰਹੇ ਖੇਡ ਮੈਦਾਨ,ਰੂਰਲ ਪਾਰਕ ਅਤੇ ਸਕੂਲਾਂ ਦੀਆਂ ਇਮਾਰਤਾਂ ਲਈ ਐਨ.ਆਰ.ਆਈ ਭਰਾਵਾਂ ਨੂੰ ਅਜਿਹਾ ਸਹਿਯੋਗ ਦੇਣ ਦੀ ਅਪੀਲ ਕੀਤੀ।