ਚੀਮਾ ਵਲੋਂ ਅਧਿਕਾਰੀਆਂ ਸਮੇਤ ਬਲਾਕ ਢਿੱਲਵਾਂ ਦੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ, ਵਿਕਾਸ ਕੰਮਾਂ ਦਾ ਲਿਆ ਗਿਆ ਜਾਇਜ਼ਾ
ਬਲਵਿੰਦਰ ਸਿੰਘ ਧਾਲੀਵਾਲ
- ਚੱਲ ਰਹੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਨੇਪਰੇ ਚਾੜਨ ਦੇ ਦਿਸ਼ਾ-ਨਿਰਦੇਸ਼ ਕੀਤੇ ਜਾਰੀ
- ਪਿੰਡਾਂ ਦੀ ਕਾਇਆ ਕਲਪ ਕਰਨ ਲਈ ਜਲਦ ਹੀ ਹੋਰ ਗਰਾਂਟਾਂ ਜਾਰੀ ਕੀਤੀਆਂ ਜਾਣਗੀਆਂ : ਚੀਮਾ
ਸੁਲਤਾਨਪੁਰ ਲੋਧੀ, 9 ਸਤੰਬਰ 2021 - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵਲੋਂ ਪੇਂਡੂ ਖੇਤਰਾਂ ਦੇ ਵਿਕਾਸ ਲਈ ‘ਸਮਾਰਟ ਵਿਲੇਜ਼’ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦੇ ਤਹਿਤ ਪਿੰਡਾਂ ਅੰਦਰ 100 ਫੀਸਦੀ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਸਮੁੱਚੇ ਹਲਕੇ ਦੇ ਸਮੂਹ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ।
ਇੰਨਾ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਵਲੋਂ ਸਥਾਨਕ ਮਾਰਕੀਟ ਕਮੇਟੀ ਦਫਤਰ ਦੇ ਮੀਟਿੰਗ ਹਾਲ ਵਿਖੇ ਢਿਲਵਾਂ ਬਲਾਕ ਦੇ ਪਿੰਡਾਂ ਦੇ ਸਰਪੰਚਾਂ , ਅਧਿਕਾਰੀਆਂ ਤੇ ਸੈਕਟਰੀਆਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਦੇ ਗੱਲਬਾਤ ਕਰਦਿਆਂ ਕੀਤਾ।
ਵਿਧਾਇਕ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਲਦ ਹੀ ਬਲਾਕ ਢਿਲਵਾਂ ਦੇ ਪਿੰਡਾਂ ਦੇ ਵਿਕਾਸ ਲਈ ਜਲਦ ਹੀ ਹੋਰ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਰਹਿੰਦੇ ਅਧੂਰੇ ਕਾਰਜਾਂ ਨੂੰ ਵੀ ਨੇਪਰੇ ਚਾੜਿਆ ਜਾ ਸਕੇ ਅਤੇ ਇੰਨ੍ਹਾਂ ਪਿੰਡਾਂ ਨੂੰ ਵੀ ਸ਼ਹਿਰਾਂ ਵਰਗੀ ਦਿੱਖ ਅਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ, ਨਾਲ ਹੀ ਪਿੰਡਾਂ ਦੀ ਕਾਇਆ ਕਲਪ ਹੋ ਜਾਵੇ।
ਇਸ ਬੈਠਕ ਦੌਰਾਨ ਵਿਧਾਇਕ ਚੀਮਾ ਵਲੋਂ ਬੀਡੀਪੀਓ ਬਲਾਕ ਢਿੱਲਵਾਂ ਮਲਕੀਤ ਸਿੰਘ ਅਤੇ ਬਲਾਕ ਪ੍ਰਧਾਨ ਗੁਰਵਿੰਦਰਪਾਲ ਸਿੰਘ ਗੋਗਾ ਪਾਸੋਂ ਪਿੰਡਾਂ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ ਅਤੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਨੇਪਰੇ ਚਾੜਨ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।
ਇਸ ਤੋਂ ਇਲਾਵਾ ਉਨ੍ਹਾਂ ਸਰਪੰਚਾਂ ਤੇ ਹੋਰ ਮੋਹਤਬਰ ਆਗੂਆਂ ਕੋਲੋਂ ਉਨ੍ਹਾਂ ਦੇ ਪਿੰਡਾਂ ਅੰਦਰ ਚੱਲ ਰਹੇ ਵਿਕਾਸ ਕੰਮਾਂ ਦੀ ਗਤੀ, ਸਥਿਤੀ ਬਾਰੇ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਸਮੂਹ ਸਰਪੰਚਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਿਕਾਸ ਕੰਮਾਂ ਦੀ ਨਿਗਰਾਨੀ ਖੁਦ ਕਰਨ ਤਾਂ ਜੋ ਜਿੱਥੇ ਸਮੇਂ ਸਿਰ ਕੰਮ ਮੁਕੰਮਲ ਕਰਨ ਤੋਂ ਇਲਾਵਾ ਕੰਮ ਦੀ ਗੁਣਵੱਤਾ ਵੀ ਬਰਕਰਾਰ ਰੱਖੀ ਜਾ ਸਕੇ। ਇਸ ਮੌਕੇ ਵੱਖ-ਵੱਖ ਸਰਪੰਚਾਂ ਵਲੋਂ ਦਿੱਤੇ ਗਏ ਸੁਝਾਆਂ ਨੂੰ ਉਨ੍ਹਾਂ ਪੰਜਾਬ ਸਰਕਾਰ ਕੋਲ ਉਠਾਉਣ ਦਾ ਭਰੋਸਾ ਦਿੱਤਾ।
ਚੀਮਾ ਨੇ ਦੱਸਿਆ ਕਿ ਸਮੁੱਚੇ ਹਲਕੇ ਦੇ ਪਿੰਡਾਂ ਵਿਚ ਮੁੱਖ ਤੌਰ ’ਤੇ ਕੰਕਰੀਟ ਦੀਆਂ ਗਲੀਆਂ, ਸੀਵਰੇਜ਼, ਲਾਇਟਾਂ, ਨਵੀਨਤਮ ਤਕਨੀਕ ਵਾਲੇ ਛੱਪੜਾਂ ਦਾ ਨਿਰਮਾਣ ਤੇ ਹਰੇਕ ਬਲਾਕ ਅੰਦਰ 5-5 ਖੇਡ ਸਟੇਡੀਅਮ ਬਣਾਏ ਜਾ ਰਹੇ ਹਨ।
ਇਸ ਮੀਟਿੰਗ ਚ ਮਲਕੀਤ ਸਿੰਘ ਬੀ ਡੀ ਪੀ ਓ ਬਲਾਕ ਢਿੱਲਵਾਂ, ਬਲਾਕ ਪ੍ਰਧਾਨ ਗੁਰਵਿੰਦਰਪਾਲ ਸਿੰਘ ਗੋਗਾ, ਦਲਬੀਰ ਸਿੰਘ ਬਲਾਕ ਸੰਮਤੀ ਮੈਂਬਰ, ਯਾਦਵਿੰਦਰ ਸਿੰਘ ਸਰਪੰਚ ਉੱਚਾ, ਬਲਵਿੰਦਰ ਸਿੰਘ ਸਾਬਕਾ ਸਰਪੰਚ ਫੱਤੁਢੀਂਗਾ , ਏਪੀਓ ਮਨਿੰਦਰ ਕੌਰ, ਦਲਬੀਰ ਸਿੰਘ ਸਰਪੰਚ ਖਾਨਪੁਰ,ਸਤਨਾਮ ਸਿੰਘ ਸਰਪੰਚ ਸੈਫਲਾਬਾਦ,ਬਲਜਿੰਦਰ ਸਿੰਘ , ਪਲਵਿੰਦਰ ਸਿੰਘ ਮਹਿਮਦਵਾਲ, ਭਜਨ ਸਿੰਘ ਮਹਿੰਦਰ ਸਿੰਘ ਭਿੰਦਾ ਸੁਰਖਪੁਰ, ਕੁਲਵੰਤ ਸਿੰਘ ਰੱਤੜਾ, ਸੰਦੀਪ ਸਿੰਘ ਸੈਕਟਰੀ , ਬਲਵਿੰਦਰ ਟੀ ਏ, ਮਾਸਟਰ ਗਿਆਨ ਸਿੰਘ ਤਰਖਾਨਾਵਾਲੀ, ਸਤਬੀਰ ਸਿੰਘ ਸਰਪੰਚ, ਪੰਮੀ ਸੇਖਾਵਾਲਾ, ਅਕਬਰਪੁਰ ਹਰਜਿੰਦਰ ਸਿੰਘ ਸਰਪੰਚ ਪੀਰੇਵਾਲ, ਸਰਬਜੀਤ ਸਿੰਘ ਸਰਪੰਚ ਮਾਂ ਸਿੰਘ ਪ੍ਰੀਤਮ ਸਿੰਘ ਦੇਸਲ, ਅਮਰੀਕ ਸਿੰਘ ਸਾਬਕਾ ਸਰਪੰਚ ਰਤੜਾ, ਸੁਰਿੰਦਰ ਸਿੰਘ ਸਰਪੰਚ ਬਗੁਵਾਲ, ਚਰਨ ਸਿੰਘ ਸਰਪੰਚ ਬੂਹ, ਤਰਲੋਕ ਸਿੰਘ ਗੁਰਪ੍ਰੀਤ ਸਿੰਘ ਬੂਹ, ਇੰਦਰਜੀਤ ਸਿੰਘ ਖੇੜਾ ਬੇਟ, ਸੁਖਦੇਵ ਸਿੰਘ ਸਰਪੰਚ ਕਿਸ਼ਨ ਸਿੰਘ ਵਾਲਾ, ਨਰਿੰਦਰ ਸਿੰਘ ਸਰਪੰਚ ਮਹਿਮਦਵਾਲ, ਇੰਦਰਜੀਤ ਸਿੰਘ ਮਿਆਣੀ ਬੋਲਾ,ਸੰਤੋਖ ਸਿੰਘ ਸਰਪੰਚ ਮੁੰਡੀ, ਕਰਨੈਲ ਸਿੰਘ ਸਰਪੰਚ ਮੁੰਡੀ ਛੰਨਾ, ਚਰਨ ਸਿੰਘ ਘਣੀਕੇ ਮੇਜਰ ਸਿੰਘ ਘਣੀਕੇ, ਸੰਜੀਵ ਪਹਿਲਵਾਨ, ਮਨਦੀਪ ਸਿੰਘ ਮੈਂਬਰ ਪੰਚਾਇਤ ਖਾਨਪੁਰ, ਬਲਜਿੰਦਰ ਸਿੰਘ ਪੀ. ਏ. ਰਵਿੰਦਰ ਰਵੀ ਪੀ.ਏ. ਆਦਿ ਹਾਜਿਰ ਸਨ।