ਕਰਮਚਾਰੀਆਂ ਦਾ ਸੰਘਰਸ਼: ਚੇਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਦੇ ਦਖਲ ਨਾਲ ਪੰਦਰਾਂ ਦਿਨ ਲਈ ਮੁਲਤਵੀ
ਜੀ ਐਸ ਪੰਨੂ
ਪਟਿਆਲਾ,9ਸਤੰਬਰ,2021:ਸਰਕਾਰੀ ਮੈਡੀਕਲ ਕਾਲਜ਼,ਡੈਟਲ ਕਾਲਜ਼, ਰਾਜਿੰਦਰਾ ਹਸਪਤਾਲ਼ ਅਤੇ ਟੀ ਬੀ ਹਸਪਤਾਲ਼ ਦੇ ਕਰਮਚਾਰੀ ਸਮੇਤ ਕੰਟੈਕਟ-ਆਊਟਸੋਰਸ,ਮਲਟੀਟਾਸਕ ਅਤੇ ਕਰੌਨਾ ਯੋਧੇ (ਨਰਸਿੰਗ,ਪੈਰਾ-ਮੈਡੀਕਲ ਤੇ ਦਰਜਾ-4) ਜੋ ਪਿਛਲੇ ਲੰਮੇ ਸਮੇਂ ਤੋਂ ਪੜਾਅ ਵਾਰ ਸੰਘਰਸ਼ ਕਰ ਰਹੇ ਸਨ ਦੀਆਂ ਮੰਗਾਂ ਦੇ ਸਬੰਧ ਵਿੱਚ ਗੇਜਾ ਰਾਮ ਚੇਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਨੇ ਖੋਜ਼ ਅਤੇ ਮੈਡੀਕਲ ਸਿੱਖਿਆ ਮੰਤਰੀ ਓ ਪੀ ਸੋਨੀ ਦਾ ਮੁਲਾਜ਼ਮਾਂ ਦੇ ਨਾਂ ਸੁਨੇਹਾ ਲੈਕੇ ਉਚੇਚੇ ਤੌਰ ਤੇ ਮੈਡੀਕਲ ਕਾਲਜ ਪਟਿਆਲਾ ਪਹੁੰਚ ਕੇ ਵਿਸਥਾਰ ਪੂਰਵਕ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਜਿਵੇਂ ਕੰਟਰੈਕਟ ਕਰਮਚਾਰੀਆਂ ਨੂੰ ਰੈਗੂਲਰ ਕਰਨ, ਸਮੂਹ ਕਰੋਨਾਂ ਯੋਧਿਆਂ ਨੂੰ ਵਿਭਾਗ ਵਿੱਚ ਅਡਜਸਟਮੈਂਟ ਕਰਨ, ਵਰਦੀਆਂ, ਛੁੱਟੀਆਂ ਆਦਿ ਮੌਕੇ ਤੇ ਹਾਜ਼ਰ ਪ੍ਰਿੰਸੀਪਲ ਨੂੰ ਉਨ੍ਹਾਂ ਦੇ ਪੱਧਰ ਦੀਆਂ ਮੰਗਾਂ ਦਾ ਮੌਕੇ ਤੇ ਨਿਪਟਾਰਾ ਕਰਵਾਇਆ ਤੇ ਬਾਕੀ ਮੰਗਾਂ ਦੀ ਰਿਪੋਰਟ ਬਣਾ ਕੇ ਸਰਕਾਰ ਨੂੰ ਏਜੰਡੇ ਦੇ ਰੂਪ ਵਿਚ ਭੇਜਣ ਲਈ ਪ੍ਰਿੰਸੀਪਲ ਮੈਡੀਕਲ ਕਾਲਜ ਨੂੰ ਕਿਹਾ ਏਜੰਡਾ ਸਰਕਾਰ ਕੋਲ ਪਹੁੰਚਣ ਤੇ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਵਿਸ਼ਵਾਸ ਦਿਵਾਇਆ ।
ਇਥੇ ਇਹ ਦੱਸਣਯੋਗ ਹੈ ਕਿ ਯੂਨੀਅਨ ਨੇ ਸੰਘਰਸ਼ ਨੂੰ ਪੰਦਰਾਂ ਦਿਨਾਂ ਲਈ ਮੁਲਤਵੀ ਕੀਤਾ ਹੈ ਨਾ ਕੇ ਵਾਪਿਸ ਲਿਆ ਹੈ ਅੱਜ ਦੀ ਮੀਟਿੰਗ ਵਿੱਚ ਪ੍ਰਸ਼ਾਸਨ ਦੀ ਤਰਫੋਂ ਮੈਡੀਕਲ ਸੁਪਰਡੈਂਟ ਕਮ ਡਾਇਰੈਕਟਰ ਪ੍ਰਿੰਸੀਪਲ ਡਾ: ਹਰਨਾਮ ਸਿੰਘ ਰੇਖੀ, ਡਿਊਟੀ ਮੈਜਿਸਟ੍ਰੇਟ ਹਰਵਿੰਦਰ ਸਿੰਘ ਹੁੰਦਲ, ਚੌਕੀ ਇੰਚਾਰਜ ਜਪਨਾਮ ਸਿੰਘ ਯੂਨੀਅਨ ਆਗੂਆਂ ਵੱਲੋਂ ਸਵਰਨ ਸਿੰਘ ਬੰਗਾ ਪ੍ਰਧਾਨ ਇੰਪਲਾਈਜ ਜੁਆਇੰਟ ਐਕਸ਼ਨ ਕਮੇਟੀ, ਰਾਮ ਕਿਸ਼ਨ ਪ੍ਰਧਾਨ ਦਰਜਾ ਚਾਰ ਯੂਨੀਅਨ ਰਾਜਿੰਦਰਾ ਹਸਪਤਾਲ, ਰਾਜੇਸ਼ ਕੁਮਾਰ ਗੋਲੂ,ਅਜੈ ਕੁਮਾਰ ਸੀਪਾ, ਅਮਨ ਕੁਮਾਰ, ਗਗਨਦੀਪ ਕੌਰ, ਚਰਨਜੀਤ ਕੌਰ, ਸੰਦੀਪ ਕੌਰ , ਪ੍ਰਦੀਪ ਕੁਮਾਰ ਵਿਸ਼ੇਸ਼ ਤੌਰ ਮੁਲਾਜ਼ਮਾਂ ਦੇ ਹਿੱੱਤ ਵਿਚ ਰਾਜੇਸ਼ ਕੁਮਾਰ ਘਾਰੂ ਡਾਇਰੈਕਟਰ ਇੰਡਸਟਰੀ ਵਿਭਾਗ,ਗੰਮੀ ਕਲਿਆਣ, ਰਾਮ ਚੰਦਰ ਟਾਂਕ ਹਾਜ਼ਰ ਸਨ।