ਪਾਵਰਕਾਮ ਦਾ 34ਵੀਂ ਸੀਨੀਅਰ ਨੈਸ਼ਨਲ ਮੁਕਾਬਲੇ ਵਿੱਚ ਤੀਜਾ ਸਥਾਨ ਪੜ੍ਹੋ ਕਿਵੇਂ ?
ਜੀ ਐਸ ਪੰਨੂ
ਪਟਿਆਲਾ, 9 ਸਤੰਬਰ 2021 - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਰੱਸਾ ਕੱਸੀ ਟੀਮ ਨੇ 34ਵੀ ਸੀਨੀਅਰ ਨੈਸ਼ਨਲ ਮੁਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਜੋ ਕਿ ਬੀਕਾਨੇਰ ਨੋਖਾ ( ਰਾਜਸਥਾਨ) ਵਿਖੇ 30 ਅਗਸਤ ਤੋਂ 1 ਸਤੰਬਰ, 2021 ਤਕ ਹੋਈ। ਏ. ਵੇਨੂੰ ਪ੍ਰਸਾਦ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਰੱਸਾ ਕੱਸੀ ਟੀਮ ਨੂੰ ਜਿੱਤ ਲਈ ਵਧਾਈਆਂ ਦਿੱਤੀਆਂ ਅਤੇ ਟੀਮ ਨੂੰ ਭਵਿੱਖ ਵਿੱਚ ਵੀ ਹੋਰ ਚੰਗੀ ਕਾਰਗੁਜਾਰੀ ਲਈ ਆਸ਼ੀਰਵਾਦ ਦਿੱਤਾ।
ਆਰ.ਪੀ. ਪਾਂਡਵ ਡਾਇਰੈਕਟਰ ਪ੍ਰਬੰਧਕੀ ਨੇ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਰੱਸਾ ਕੱਸੀ ਟੀਮ ਨੂੰ ਜਿੱਤ ਲਈ ਵਧਾਈਆਂ ਦਿੱਤੀਆਂ ਅਤੇ ਟੀਮ ਨੂੰ ਭਵਿੱਖ ਵਿੱਚ ਵੀ ਹੋਰ ਚੰਗੇ ਪ੍ਰਦਰਸ਼ਨ ਲਈ ਪ੍ਰੇਰਿਆ।