ਬੱਚਿਆਂ ਚ ਸਿਹਤ ਸਬੰਧੀ ਜਾਗਰੂਕਤਾ ਸਮੇਂ ਦੀ ਮੁੱਖ ਲੋੜ- ਡਾ.ਠਾਕੁਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 10 ਸਤੰਬਰ 2021-ਪੋਸ਼ਣ ਅਭਿਆਨ ਦੇ ਚਲਦਿਆਂ ਸਿਵਿਲ ਸਰਜਨ ਕਪੂਰਥਲਾ ਡਾ. ਪਰਮਿੰਦਰ ਕੌਰ ਜੀ ਦੇ ਹੁਕਮਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਕੁਮਾਰੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਲਾਕ ਢਿੱਲਵਾਂ ਅਧੀਨ ਪੈਂਦੇ ਪਿੰਡ ਬੂਟ ਦੇ ਸਰਕਾਰੀ ਪ੍ਰਾਈਮਰੀ ਸਕੂਲ ਵਿਖੇ ਬੱਚਿਆਂ ਨੂੰ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ (ਆਰ.ਬੀ.ਐਸ.ਕੇ)ਟੀਮ ਵੱਲੋਂ ਪੋਸ਼ਣ ਅਭਿਆਨ ਤਹਿਤ ਵੱਖ—ਵੱਖ ਗਤੀਵਿਧੀਆਂ ਸੰਬੰਧੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਡਾ. ਪ੍ਰਸ਼ਾਂਤ ਠਾਕੁਰ ਏ.ਐਮ.ਓ ਨੇ ਜਾਣਕਾਰੀ ਦਿੰਦਿਆਂ ਦੱਸਇਆ ਕਿ ਸਿਹਤ ਸੰਬੰਧੀ ਜਾਗਰੂਕਤਾ *ਤੇ ਸਮੇਂ ਸਿਰ ਇਲਾਜ ਨਾ ਹੋਣ ਕਰਕੇ ਹਰ ਵਰ੍ਹੇ ਅਸੀਂ ਕੁਪੋਸ਼ਣ ਨਾਲ ਬਹੁਤ ਸਾਰੀ ਕੀਮਤੀ ਜਾਨਾਂ ਗਵਾਂ ਦਿੰਦੇ ਹਾ। ਜਿਸ ਦੇ ਚੱਲਦਿਆਂ ਸਿਹਤ ਵਿਭਾਗ ਵੱਲੋਂ ਸਤੰਬਰ ਮਹੀਨਾ ਪੋਸ਼ਣ ਅਭਿਆਨ ਵੱਜੋ ਮਨਾਇਆ ਜਾ ਜਾਂਦਾ ਹੈ। ਜਿਸ ਤਹਿਤ ਪੋਸ਼ਣ ਸੰਬੰਧੀ ਜਾਗਰੂਕ ਕਰਨ ਲਈ ਵੱਖ—ਵੱਖ ਗਤੀਵਿਧਿਆਂ ਰਾਹੀਂ ਬੱਚੀਆਂ ਕਿਸ਼ੋਰ—ਕਿਸ਼ੋਰੀਆਂ, ਚੰਗੀ ਖੁਰਾਕ, ਸਮੇਂ ਸਿਰ ਡਾਕਟਰੀ ਇਲਾਜ, ਨਿੱਜੀ ਅਤੇ ਬਾਹਰੀ ਸਾਫ਼—ਸਫ਼ਾਈ ਆਦਿ ਸੰਬੰਧੀ ਪ੍ਰਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਮੌਕੇ ਬੱਚਿਆਂ ਨੂੰ ਵਿਸ਼ੇਸ਼ ਤੌਰ *ਤੇ ਹੱਥਾਂ ਦੀ ਸਾਫ਼—ਸਫ਼ਾਈ ਬਾਰੇ ਵੀ ਵਿਸਥਾਰ ਨਾਲ ਦੱਸਇਆ ਅਤੇ ਉਨ੍ਹਾਂ ਨੂੰ ਸਮੇਂ—ਸਮੇਂ ਸਿਰ ਹੱਥ ਧੋਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਬਿਕਰਮਜੀਤ ਸਿੰਘ ਅਤੇ ਮੋਨਿਕਾ ਬਲਾਕ ਐਕਸਟੇਂਸ਼ਨ ਐਜੂਕੇਟਰ ਵੱਲੋਂ ਵੀ ਬੱਚਿਆਂ ਨੂੰ ਸਿਹਤਮੰਦ ਖੁਰਾਕ ਜਿਵੇਂ ਕਿ ਤਾਜ਼ੀਆਂ ਹਰੀਆਂ ਸਬਜ਼ੀਆਂ, ਫਲ, ਦੁੱਧ, ਦਹੀ, ਘਿਓ, ਬਾਹਰੀ ਚੀਜ਼ਾ ਜਿਵੇਂ ਕਿ ਪੀਜ਼ਾ, ਬਰਗਰ, ਨਿਊਡਲਜ਼ ਆਦਿ ਤੋਂ ਪਰਹੇਜ਼ ਸੰਬੰਧੀ ਪ੍ਰਰਿਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਬੱਚਿਆਂ ਨੂੰ ਨਿੱਜੀ ਸਰੀਰਕ ਸਾਫ਼—ਸਫ਼ਾਈ ਸੰਬੰਧੀ, ਹੱਥ ਧੋਣ ਦੇ ਤਰੀਕਿਆਂ, ਆਪਣਾ ਆਲਾ ਦੁਆਲਾ ਸਾਫ਼ ਰੱਖਣ ਆਦਿ ਸੰਬੰਧੀ ਪ੍ਰਰਿਤ ਕੀਤਾ ਗਿਆ।ਇਸ ਮੌਕੇ ਸਕੂਲ ਸਟਾਫ਼, ਸਟਾਫ਼ ਨਰਸ ਹਰਪ੍ਰੀਤ ਕੌਰ, ਸਟਾਫ਼ ਨਰਸ ਹਰਮਨ ਕੌਰ ਅਤੇ ਸਕੂਲੀ ਬੱਚੇ ਹਾਜ਼ਰ ਸਨ।