ਗਰਭਵਤੀ ਤੇ ਦੁੱਧ ਪਿਲਾਉਂਦੀਆਂ ਔਰਤਾਂ ਚੰਗੀ ਸਿਹਤ ਲਈ ਪੌਸ਼ਟਿਕ ਭੋਜਨ ਖਾਣ - ਚੰਦਰ ਜੋਤੀ ਸਿੰਘ
ਜੀ ਐਸ ਪੰਨੂ
ਪਟਿਆਲਾ, 10 ਸਤੰਬਰ,2021 - ਛੋਟੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਗਰਭਵਤੀ ਮਹਿਲਾਵਾਂ ਆਪਣੀ ਚੰਗੀ ਸਿਹਤ ਲਈ ਪੌਸ਼ਟਿਕ ਖੁਰਾਕ ਦਾ ਸੇਵਨ ਕਰਨ। ਇਹ ਪ੍ਰਗਟਾਵਾ ਪਟਿਆਲਾ 'ਚ ਤਾਇਨਾਤ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ ਆਈ.ਏ.ਐਸ.) ਮਿਸ ਚੰਦਰ ਜੋਤੀ ਸਿੰਘ ਨੇ ਕੀਤਾ। ਉਹ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਪਟਿਆਲਾ ਵੱਲੋਂ ਜ਼ਿਲਾ-ਸਮਾਜਿਕ ਸੁਰੱਖਿਆ ਵਿਭਾਗ ਨੇ ਪੋਸ਼ਣ ਮਾਹ ਨੂੰ ਸਮਰਪਿਤ ਸਮਾਗਮ ਕਰਵਾਇਆ ਪ੍ਰੋਗ੍ਰਾਮ ਅਫ਼ਸਰ ਨਰੇਸ ਕੁਮਾਰ ਦੀ ਅਗਵਾਈ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਪਟਿਆਲਾ ਅਰਬਨ ਦੀ ਦੇਖ ਰੇਖ ਹੇਠ ਪੋਸ਼ਣ ਮਾਹ ਨੂੰ ਸਮਰਿਪਤ ਬਲਾਕ ਪੱਧਰੀ ਸਮਾਗਮ 'ਚ ਸ਼ਿਰਕਤ ਕਰ ਰਹੇ ਸਨ।
ਮਿਸ ਚੰਦਰ ਜੋਤੀ ਸਿੰਘ ਨੇ ਕਿਹਾ ਕਿ ਗਰਭਵਤੀ ਮਹਿਲਾਵਾਂ ਨੂੰ ਆਪਣੀ ਅਤੇ ਆਪਣੇ ਹੋਣ ਵਾਲੇ ਬੱਚੇ ਦੀ ਚੰਗੀ ਸਿਹਤ ਸਮੇਤ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਆਪਣੀ ਸਿਹਤ ਦੇ ਮੱਦੇਨਜ਼ਰ ਚੰਗੀ ਖੁਰਾਕ ਖਾਣ ਸਮੇਤ ਸਮੇਂ ਸਮੇਂ 'ਤੇ ਆਪਣੀ ਸਿਹਤ ਜਾਂਚ ਵੀ ਕਰਵਾਉਣੀ ਚਾਹੀਦੀ ਹੈ।
ਇਸ ਮੌਕੇ ਸੀ ਡੀ ਪੀ ੳ ਅਰਬਨ ਰੇਖਾ ਰਾਣੀ ਅਤੇ ਸੀ ਡੀ ਪੀ ੳ ਸਮਾਣਾ ਰਾਹੁਲ ਅਰੋੜਾ ਨੇ ਕਿਹਾ ਕਿ ਪੋਸ਼ਣ ਦਿਵਸ ਦਾ ਮੰਤਵ ਇਹ ਹੈ ਕਿ ਆਂਗਨਵਾੜੀ ਵਰਕਰਾਂ ਸਮੇਂ ਸਮੇਂ 'ਤੇ ਆਪਣੇ ਵਾਰਡ ਦੀਆ ਗਰਭਵਤੀ ਮਹਿਲਾਵਾਂ ਦੀ ਰਿਪੋਰਟ ਨੂੰ ਤਿਆਰ ਰੱਖਣ ਅਤੇ ਉਨ੍ਹਾਂ ਨੂੰ ਇਸ ਗੱਲ ਪ੍ਰਤੀ ਵੀ ਪ੍ਰੇਰਿਤ ਕਰਨ ਕਿ ਪੋਸਟਿਕ ਆਹਾਰ ਲੈਣਾ ਗਰਭਵਤੀ ਮਹਿਲਾਵਾਂ ਲਈ ਕਿੰਨਾ ਜਰੂਰੀ ਹੈ। ਉਨ੍ਹਾਂ ਨੇ ਬੱਚਿਆਂ ਅਤੇ ਬੱਚੀਆਂ ਨੂੰ ਚੰਗਾ ਜੀਵਨ ਬਤੀਤ ਕਰਨ ਦੇ ਗੁਣ ਵੀ ਦੱਸੇ। ਇਸ ਦੌਰਾਨ ਐਮ ਸੀ ਸੰਦੀਪ ਮਲਹੋਤਰਾ, ਸੁਪਰ ਵਾਇਜਰ ਜਸਬੀਰ ਕੌਰ, ਆਂਗਨਵਾੜੀ ਵਰਕਰ, ਹੈਲਪਰ, ਗਰਭਵਤੀ ਮਾਵਾਂ, ਨਰਸਿੰਗ ਮਾਵਾਂ ਅਤੇ ਬੱਚੇ ਵੀ ਮੌਜੂਦ ਸਨ।