ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜ਼ਿਲ੍ਹਾ ਪਟਿਆਲਾ ਤੋਂ ਰੋਜਾਨਾ ਭੇਜਣਗੇ ਜਥੇ ਪੜ੍ਹੋ ਕਿਥੇ ?
ਜੀ ਐਸ ਪੰਨੂ
ਪਟਿਆਲਾ : 10ਸਤੰਬਰ,2021 : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਵੱਲੋਂ ਪਟਿਆਲਾ—ਸਮਾਣਾ ਰੋਡ ਤੇ ਸਥਿਤ ਟੌਲ ਪਲਾਜ਼ਾ ਤੇ ਵੱਡਾ ਇਕੱਠ ਕੀਤਾ ਗਿਆ। ਇਸ ਇਕੱਠ ਦਾ ਮੁੱਖ ਮਕਸਦ ਦਿੱਲੀ ਦੇ ਬਾਰਡਰਾਂ ਅਤੇ ਕਰਨਾਲ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੱਲ ਰਹੇ ਕਿਸਾਨ ਅੰਦੋਲਨ ਦੀ ਮੌਜੂਦਾ ਸਥਿਤੀ ਬਾਰੇ ਕਿਸਾਨਾਂ ਅਤੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਸੀ ਅਤੇ ਨਾਲ ਹੀ ਇਨ੍ਹਾਂ ਮੋਰਚਿਆਂ ਵੱਲ ਆਉਣ ਵਾਲੇ ਦਿਨਾਂ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਲਈ ਅਪੀਲ ਕੀਤੀ ਗਈ।
ਪਟਿਆਲਾ ਕਾਲੀ ਮਾਤਾ ਮੰਦਿਰ ਦੇ ਸਾਹਮਣੇ ਬਣੇ ਓਮੈਕਸ ਮਾਲ ਵਿੱਚ ਬਣੇ ਥੀਏਟਰ ਵਿੱਚ ਕੰਗਨਾ ਰਿਨੋਤ ਦੀ ਫਿਲਮ ਰਲੀਜ ਹੋਣੀ ਸੀ ਉਸ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਮੌਕੇ ਤੇ ਪਹੁੰਚ ਕੇ ਬੰਦ ਕਰਵਾਇਆ ਅਤੇ ਅਵਤਾਰ ਸਿੰਘ ਕੌਰਜੀਵਾਲਾ ਨੇ ਐਲਾਨ ਕੀਤਾ ਕਿ ਕੰਗਨਾਂ ਰਿਨੋਤ ਨੇ ਮੋਰਚੇ ਵਿੱਚ ਬੈਠੀਆਂ ਬੀਬੀਆਂ ਬਾਰੇ ਭੰਦੀ ਸ਼ਬਦਾਵਲੀ ਬੋਲੀ ਸੀ ਜਿਸ ਸਬੰਧੀ ਦੱਸਿਆਂ ਕਿ ਇਸ ਦੀ ਕੋਈ ਵੀ ਫਿਲਮ ਪੰਜਾਬ ਵਿੱਚ ਨਹੀਂ ਲੱਗਣ ਦਿੱਤੀ ਜਾਵੇਗੀ। ਰੈਲੀ ਨੂੰ ਸੰਬੋਧਨ ਪ੍ਰੋ. ਬਾਬਾ ਸਿੰਘ, ਮਾਸਟਰ ਸੁੱਚਾ ਸਿੰਘ, ਗੁਰਮੀਤ ਸਿੰਘ ਦਿੱਤੂਪੁਰ, ਅਵਤਾਰ ਸਿੰਘ ਕੌਰਜੀਵਾਲਾ, ਸੁਖਵਿੰਦਰ ਸਿੰਘ ਤੁਲੇਵਾਲ, ਨਿਰਮਲ ਸਿੰਘ ਲਚਕਾਣੀ, ਦੀਦਾਰ ਸਿੰਘ ਪਹਾੜਪੁਰ, ਟੇਕ ਸਿੰਘ ਅਸਰਪੁਰ ਅਤੇ ਹੋਰ ਆਗੂਆਂ ਨੇ ਕੀਤਾ। ਰੈਲੀ ਵਿੱਚ ਵੱਡੀ ਗਿਣਤੀ ਔਰਤਾਂ ਵੀ ਹਾਜਰ ਸਨ। ਬਾਅਦ ਵਿੱਚ ਵੱਡਾ ਕਾਫਲਾ ਗੁਰਮੀਤ ਸਿੰਘ ਦਿੱਤੂਪੁਰ ਦੀ ਅਗਵਾਈ ਵਿੱਚ ਗੱਡੀਆਂ ਅਤੇ ਮੋਟਰ ਸਾਇਕਲਾਂ ਤੇ ਕਰਨਾਲ ਦੇ ਮੋਰਚੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ।