ਸਜਾਏ ਨਗਰ ਕੀਰਤਨ ਮੌਕੇ ਵੱਖ ਵੱਖ ਥਾਵਾਂ ‘ਤੇ ਲਗਾਏ ਲੰਗਰ ਤੇ ਕੀਤਾ ਸਵਾਗਤ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 12 ਸਤੰਬਰ 2021 - ਅੱਜ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਜਗਤ ਗੁਰੁੂ ਸ੍ਰੀ ਗੁਰੁੂ ਨਾਨਕ ਦੇਵ ਜੀ ਦੇ ਵਿਆਹ ਪਰਬ ਮੌਕੇ ਸਜਾਏ ਗਏ ਅਲੌਕਿਕ ਨਗਰ ਕੀਰਤਨ ਮੌਕੇ ਵੱਖ ਥਾਵਾਂ ਤੇ ਸੰਗਤਾਂ ਵਲੋਂ ਲੰਗਰ ਲਗਾਏ ਗਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਗਿੱਲ ਆਟੋਜ ਵਿਖੇ ਭਾਈ ਸਤਨਾਮ ਸਿੰਘ ਨੰਬਰਦਾਰ,ਭਾਈ ਦਿਲਬਾਗ ਸਿੰਘ ਗਿੱਲ ਤੇ ਸਮੂਹ ਪਰਿਵਾਰ ਵਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਅਤੇ ਰੁਮਾਲਾ ਸਾਹਿਬ ਭੇਂਟ ਕਰਦਿਆਂ ਫੁੱਲਾਂ ਦੀ ਵਰਖਾ ਕੀਤੀ ਗਈ।ਇਸ ਮੌਕੇ ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ ਤੇ ਪਰਿਵਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ।ਇਸ ਮੌਕੇ ਜਿਲ੍ਹਾ ਪ੍ਰੀਸ਼ਦ ਮੈਂਬਰ ਰੁਪਿੰਦਰ ਕੌਰ,ਕੌਂਸਲਰ ਸੰਦੀਪ ਕੌਰ ਗਿੱਲ,ਬੀਬੀ ਸੁਰਿੰਦਰ ਕੌਰ ਗਿੱਲ,ਬਚਿੱਤਰ ਸਿੰਘ ਗਿੱਲ,ਬਲਕਰਨ ਸਿੰਘ, ਬਲਜੋਧ ਸਿੰਘ,ਗੁਨਰਾਜ ਕੌਰ ਗਿੱਲ,ਗੁਰਦਾਸ ਸਿੰਘ,ਨਿਸ਼ਾਨ ਸਿੰਘ,ਕਰਮ ਸਿੰਘ,ਦੀਪਕ ਜੋਸ਼ੀ ਆਦਿ ਹਾਜਰ ਸਨ।
ਸ੍ਰੀ ਗੁਰੁੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਸਜਾਏ ਨਗਰ ਕੀਰਤਨ ਦਾ ਨਿੱਘਾ ਸਵਾਗਤ ਕਰਦੇ ਹੋਏ ਖਾਲਸਾ ਮਾਰਬਲ ਹਾਊਸ ਵਿਖੇ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਵਾਸਤੇ ਚਾਹ ਪਕੌੜਿਆਂ ਦੇ ਵਿਸ਼ਾਲ ਲੰਗਰ ਲਗਾਏ ਗਏ।ਇਸ ਮੌਕੇ ਭਾਈ ਗੁਰਬਚਨ ਸਿੰਘ ਖਾਲਸਾ,ਭੁਪਿੰਦਰ ਸਿੰਘ ਖਾਲਸਾ ਤੇ ਸਮੂਹ ਖਾਲਸਾ ਪਰਿਵਾਰ ਵਲੋਂ ਵਿਆਹ ਪੁਰਬ ਦੀ ਸੰਗਤਾਂ ਨੂੰ ਵਧਾਈ ਦਿੱਤੀ।ਇਸ ਮੌਕੇ ਸਰਪੰਚ ਸੁਖਜਿੰਦਰ ਸਿੰਘ ਸੋਨੀ ਜਾਰਜਪੁਰ,ਦਿਲਮੋਹਿਤ ਸਿੰਘ ਖਾਲਸਾ,ਪ੍ਰੀਤਮ ਸਿੰਘ ਹੈਬਤਪੁਰ,ਸੁਖਦੇਵ ਸਿੰਘ,ਸਵਰਨ ਸਿੰਘ ਜਾਂਗਲਾ,ਪ੍ਰੀਤਮ ਸਿੰਘ ਡੌਲਾ,ਕਸ਼ਮੀਰ ਸਿੰਘ ਸੂਜੋਕਾਲੀਆ,ਹਰਨੇਕ ਸਿੰਘ ਥਿੰਦ,ਸਰੂਪ ਸਿੰਘ ਥਿੰਦ,ਸਾਬਕਾ ਸਰਪੰਚ ਗੁਰਦੀਪ ਸਿੰਘ,ਗੁਰਸ਼ਰਨ ਸਿੰਘ ਲਾਡੀ,ਸਰਬਜੀਤ ਸਿੰਘ ਮੁੱਤੀ,ਜਸਵਿੰਦਰ ਸਿੰਘ ਸੋਢੀ,ਪ੍ਰਦੀਪ ਸਿੰਘ ਥਿੰਦ,ਨੰਬਰਦਾਰ ਸੁਰਿੰਦਰਪਾਲ ਸਿੰਘ ਹੈਬਤਪੁਰ,ਨੰਬਰਦਾਰ ਤਰਸੇਮ ਸਿੰਘ ,ਰਜਿੰਦਰ ਸਿੰਘ ਧੀਂਗੜਾ,ਪਵਨਦੀਪ ਸਿੰਘ ਚੰਦੀ ਆਦਿ ਹਾਜਰ ਸਨ।
ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ ਸਮੇਂ ਗੁਰੁ ਕਿਰਪਾ ਨਿਵਾਸ ਪੁਜਣ ‘ਤੇ ਸਾਬਕਾ ਖਜਾਨਾ ਮੰਤਰੀ ਬੀਬੀ ਡਾ.ਉਪਿੰਦਰਜੀਤ ਕੌਰ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਵਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਗੁਰਪ੍ਰੀਤ ਕੌਰ ਰੂਹੀ ਮੈਂਬਰ ਐਸਜੀਪੀਸੀ,ਇੰਜ.ਸਵਰਨ ਸਿੰਘ ਮੈਂਬਰ ਪੀਏਸੀ,ਬੀਬੀ ਬਲਜੀਤ ਕੌਰ,ਕੁਲਦੀਪ ਸਿੰਘ ਬੂਲੇ ਜਿਲ੍ਹਾ ਪ੍ਰਧਾਨ ਐਸਸੀ ਵਿੰਗ,ਕੱਥਾ ਸਿੰਘ ਸਾਬਕਾ ਚੇਅਰਮੈਨ,ਵਿਜੇਪਾਲ ਸਿੰਘ ਡੱਲਾ,ਦਿਲਬਾਗ ਸਿੰਘ ਗਿੱਲ,ਸਤਨਾਮ ਸਿੰਘ ਰਾਮੇ,ਸਿਮਰਜੀਤ ਧੀਰ,ਸੁਖਚੈਨ ਸਿੰਘ ਮਨਿਆਲਾ,ਸੰਤਾ ਸਿੰਘ ਜੱਬੋਸੁਧਾਰ,ਕੁਲਵੰਤ ਸਿੰਘ ਸ਼ਹਿਰੀ,ਹਰਜਿੰਦਰ ਸਿੰਘ ਲਾਡੀ,ਕੰਵਲਜੀਤ ਸਿੰਘ ਹੈਬਤਪੁ,ਬਲਦੇਵ ਸਿੰਘ ਖਾਲਸਾ,ਸਤਪਾਲ ਮਦਾਨ ਆਦਿ ਹਾਜਰ ਸਨ।
ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਵਿਖੇ ਪੁਜਣ ਤੇ ਨਗਰ ਕੀਰਤਨ ਦਾ ਬਿੱਧੀ ਚੰਦ ਦਲ ਸੰਪਰਦਾਇ ਦੇ 12ਵੇਂ ਮੁਖੀ ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਦੀ ਅਗਵਾਈ ਹੇਠ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ।ਇਸ ਮੌਕੇ ਉਹਨਾਂ ਦੇਸ਼ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਿਆਹ ਪੁਰਬ ਦੀ ਵਧਾਈ ਦਿਤੀ।ਇਸ ਮੌਕੇ ਸੰਪਰਦਾਇ ਵਲੋਂ ਫਰੂਟ ਦੇ ਲੰਗਰ ਲਗਾਏ ਗਏ।ਇਸ ਮੌਕੇ ਬਾਬਾ ਨਿਹਾਲ ਸਿੰਘ,ਬਾਬਾ ਬਲਵਿੰਦਰ ਸਿੰਘ ਰੱਬ ਜੀ,ਭਾਈ ਦਿਲਬਾਗ ਸਿੰਘ ਗਿੱਲ,ਬਲਕਰਨ ਸਿੰਘ,ਬਲਜੋਧ ਸਿੰਘ,ਜਥੇਦਾਰ ਅਵਤਾਰ ਸਿੰਘ,ਜਰਨੈਲ ਸਿੰਘ,ਬਾਬਾ ਸਾਧ ਸਿੰਘ,ਬਾਬਾ ਪ੍ਰੇਮ ਸਿੰਘ,ਗਿਆਨੀ ਮਾਨ ਸਿੰਘ ਆਦਿ ਹਾਜਰ ਸਨ।