ਤਰਕਸ਼ੀਲ ਆਗੂ ਅਤੇ ਪੱਤਰਕਾਰ ਸਤਨਾਮ ਜੱਜ ਨੂੰ ਸਦਮਾ - ਪਿਤਾ ਦਾ ਦੇਹਾਂਤ
ਬਾਬਾ ਬਕਾਲਾ ਸਾਹਿਬ, 13 ਸਤੰਬਰ 2021- ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਕਸਬਾ ਚੌਕ ਮਹਿਤਾ ਦੇ ਪੱਤਰਕਾਰ ਅਤੇ ਤਰਕਸ਼ੀਲ ਆਗੂ ਸਤਨਾਮ ਜੱਜ ਨੂੰ ਉਦੋਂ ਭਾਰੀ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੇ ਬਜੁਰਗ ਪਿਤਾ ਜੋਗਿੰਦਰ ਸਿੰਘ ਪਿਛਲੀ ਸ਼ਾਮ ਸਦੀਵੀਂ ਵਿਛੋੜਾ ਦੇ ਗਏ। ਉਹ ਕਰੀਬ 98 ਸਾਲ ਦੇ ਸਨ। ਅੱਜ ਦੁਪਹਿਰ ਉਨ੍ਹਾਂ ਦੇ ਜੱਦੀ ਪਿੰਡ ਨਵਾਂ ਤੰਨੇਲ ਵਿਖੇ ਉਨ੍ਹਾਂ ਦੀ ਮ੍ਰਿਤਕ ਦੇਹੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਵੱਡੇ ਪੁੱਤਰ ਤ੍ਰਿਲੋਚਨ ਸਿੰਘ ਅਤੇ ਸਤਨਾਮ ਜੱਜ ਨੇ ਅਗਨੀ ਦਿਖਾਈ।
ਇਸ ਮੌਕੇ ‘ਪੱਤਰਕਾਰ ਭਾਈਚਾਰੇ, ਸਿਆਸੀ ਨੇਤਾਵਾਂ ਅਤੇ ਸਮਾਜ ਸੇਵੀ ਆਗੂਆਂ ਤੋਂ ਇਲਾਵਾ ਪ੍ਰਗਟ ਸਿੰਘ ਚੋਗਾਵਾਂ, ਭਾਈੇ ਸਵਰਨਜੀਤ ਕੁਲਾਰੀਆਂ, ਲਖਵਿੰਦਰ ਸਿੰਘ ਵੇਗੇਵਾਲ, ਗੁਰਦੇਵ ਸਿੰਘ, ਜਸਬੀਰ ਹਮਜ਼ਾ, ਬਲਰਾਮ ਬਾਵਾ, ਕਰਮਜੀਤ ਸਿੰਘ ਲਾਲੀ, ਗੁਰਪਾਲ ਸਿੰਘ, ਇੰਦਰਜੀਤ ਸਿੰਘ, ਜਸਵਿੰਦਰ ਸਿੰਘ, ਗੁਰਜੀਤ ਸਿੰਘ, ਠੇਕੇਦਾਰ ਬਲਦੇਵ ਸਿੰਘ, ਠੇਕੇਦਾਰ ਕੇਵਲ ਸਿੰਘ, ਦਰਸ਼ਨ ਸਿੰਘ, ਹਰਮੀਤ ਸਿੰਘ, ਰਣਜੀਤ ਸਿੰਘ, ਗੁਰਦੇਵ ਸਿੰਘ, ਸੁਰਜੀਤ ਸਿੰਘ ਭੋਏਵਾਲ, ਹਰਪਾਲ ਸਿੰਘ ਭੋਏਵਾਲ, ਰਜੇਸ਼ ਭੰਡਾਰੀ, ਬਲੀ ਰੰਧਾਵਾ, ਸੁਰਜੀਤ ਸਿੰਘ, ਬਲਜੀਤ ਰਣਜੀਤ ਰਾਜਾ, ਹਰਭਜਨ ਕੌਰ, ਸੁਖਵਿੰਦਰ ਕੌਰ, ਜਗੀਰ ਕੌਰ, ਕੁਲਵਿੰਦਰ ਕੌਰ,ਪ੍ਰਧਾਨ ਬਲਦੇਵ ਸਿੰਘ, ਸੁਰਜੀਤ ਸਿੰਘ ਮੁੱਛਲ ਨੇ ਮ੍ਰਿਤਕ ਜੋਗਿੰਦਰ ਸਿੰਘ ਦੀ ਅੰਤਿਮ ਯਾਤਰਾ ਵਿਚ ਸ਼ਿਰਕਤ ਕੀਤੀ। ਵਰਨਣਯੋਗ ਹੈ ਕਿ ਮ੍ਰਿਤਕ ਦੀਆਂ ਅੰਤਿਮ ਰਸਮਾਂ ਵੇਲੇ ਕੋਈ ਵੀ ਵਾਧੂ ਰਸਮਾਂ ਨਹੀਂ ਨਿਭਾਈਆਂ ਗਈਆਂ।