ਬਿਜਲੀ ਬੋਰਡ ਦੇ ਕਰਮਚਾਰੀਆਂ ਦੀ ਅਣਗਹਿਲੀ ਵਾਪਰ ਸਕਦਾ ਸੀ ਹਾਦਸਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 13 ਸਤੰਬਰ 2021-ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਬਰਾਤ ਰੂਪੀ ਨਗਰ ਕੀਰਤਨ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਹਜ਼ਾਰਾਂ ਸੰਗਤਾਂ ਦੇ ਜਥੇ ਦੇ ਨਾਲ ਰਵਾਨਾ ਹੋਇਆ, ਉਥੇ ਹੀ ਸੁਲਤਾਨਪੁਰ ਲੋਧੀ ਬਿਜਲੀ ਬੋਰਡ ਦੇ ਕਰਮਚਾਰੀਆਂ ਦੀ ਅਣਗਹਿਲੀ ਵੀ ਦੇਖਣ ਨੂੰ ਮਿਲੀ ਅਣਗਹਿਲੀ ਇਸ ਹੱਦ ਤਕ ਵੱਡੀ ਸੀ ਕਿ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ, ਜੇਕਰ ਇਸ ਲਾਪਰਵਾਹੀ ਦਾ ਨੇਡ਼ੇ ਤੇਡ਼ੇ ਦੇ ਦੁਕਾਨਦਾਰਾਂ ਵੱਲੋਂ ਅਤੇ ਸੰਗਤਾਂ ਵੱਲੋਂ ਧਿਆਨ ਨਾ ਦਿੱਤਾ ਜਾਂਦਾ
ਇਹ ਲਾਪਰਵਾਹੀ ਸੁਲਤਾਨਪੁਰ ਲੋਧੀ ਦੇ ਤਲਵੰਡੀ ਪੁਲ ਦੇ ਉੱਤੇ ਦੇਖਣ ਨੂੰ ਮਿਲੀ ਜਿੱਥੇ ਕਿ ਸੁਲਤਾਨਪੁਰ ਲੋਧੀ ਦੇ ਬਿਜਲੀ ਬੋਰਡ ਦੇ ਕਰਮਚਾਰੀਆਂ ਵੱਲੋਂ ਕੁਝ ਤਾਰਾਂ ਦੀ ਰਿਪੇਅਰ ਕੀਤੀ ਗਈ ਅਤੇ ਉਨ੍ਹਾਂ ਨੂੰ ਨੰਗਿਆਂ ਹੀ ਛੱਡ ਦਿੱਤਾ ਗਿਆ ਰਹਿਮਤ ਇਹ ਰਹੀ ਕਿ ਨੇੜੇ ਤੇੜੇ ਦੇ ਦੁਕਾਨਦਾਰਾਂ ਨੇ ਇਸ ਵੱਲ ਧਿਆਨ ਦਿੱਤਾ ਅਤੇ ਅਣਜਾਣੇ ਵਾਲੀ ਸੰਗਤ ਨੂੰ ਇਨ੍ਹਾਂ ਤਾਰਾਂ ਤੋਂ ਦੂਰ ਹੋ ਕੇ ਹਟ ਕੇ ਚੱਲਣ ਦੀ ਸਲਾਹ ਦਿੱਤੀ
ਜ਼ਰੂਰਤ ਹੈ ਅਜਿਹੇ ਲਾਪਰਵਾਹ ਕਰਮਚਾਰੀਆਂ ਉੱਤੇ ਵਿਭਾਗੀ ਕਾਰਵਾਈ ਕਰਨ ਦੀ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਇਸ ਸਾਰੇ ਮਾਮਲੇ ਉੱਤੇ ਬਿਜਲੀ ਕਰਮਚਾਰੀਆਂ ਦੇ ਉੱਚ ਅਧਿਕਾਰੀ ਕੀ ਕਾਰਵਾਈ ਕਰਦੇ ਹਨ ਜਾਂ ਕਾਰਵਾਈ ਦੇ ਨਾਮ ਤੇ ਸਿਰਫ ਖਾਨਾਪੂਰਤੀ ਕੀਤੀ ਜਾਏਗੀ