ਪਟਿਆਲਾ ਸ਼ਾਹੀ ਸ਼ਹਿਰ ਦਾ ਨਵਾਂ ਬੱਸ ਸਟੈਂਡ ਲੋਕਾਂ ਲਈ ਬਣੇਗਾ ਕਿਆਮਤ
ਜੀ ਐਸ ਪੰਨੂ
ਪਟਿਆਲਾ,13 ਸਤੰਬਰ,2021-ਪਟਿਆਲਾ ਸ਼ਾਹੀ ਸ਼ਹਿਰ ਦਾ ਨਵਾਂ ਬੱਸ ਸਟੈਂਡ ਲੋਕਾਂ ਲਈ ਕਿਆਮਤ ਬਣ ਚੁੱਕਿਆ ਹੈ। ਮੁੱਖ ਮੰਤਰੀ ਦੇ ਆਪਣੇ ਸ਼ਹਿਰ ਵਿੱਚ ਲੋਕਾਂ ਨੂੰ ਆਪਣੇ ਘਰ ਜਾਣ ਲਈ ਘੰਟਿਆਂਬੱਧੀ ਲਾਈਨਾਂ ਵਿੱਚ ਸੜਕਾਂ ਉੱਤੇ ਲਾਇਨਾਂ ਲਗਾਂ ਕਿ ਆਪਣਾ ਪਟਰੋਲ ਫੂਕ ਕੇ ਆਪਣੀਆ ਕਾਰਾਂ ਜੀਪਾਂ ਵਿਚ ਭੂਖੇ ਪਿਆਸੇ ਆਪਣੇ ਵੀਹੀਕਲ ਦੇ ਸ਼ੀਸ਼ੇ ਬੰਦ ਕਰਕੇ ਖੜਨਾ ਪੈ ਰਿਹਾ ਹੈ ਕਿਉਂਕਿ ਜੋ ਨਵਾਂ ਬੱਸ ਸਟੈਂਡ ਬਣਾਉਣ ਦੀ ਮੁੱਖ ਮੰਤਰੀ ਦੀ ਆਪਣੀ ਤਜਵੀਜ਼ ਰੱਖੀ ਗਈ ਹੈ ਜਿਸ ਨੂੰ ਪੁਰਾ ਕਰਨ ਲਈ ਨਵੰਬਰ ਮਹੀਨੇ ਨੂੰ ਅੰਤਿਮ ਰੂਪ ਦੇਣ ਲਈ ਤਿਆਰੀ ਕੀਤੀ ਜਾ ਰਹੀ ਹੈ ਤੇ ਕਰਨਾ ਚਾਹੀਦਾ ਹੈ ਜੋ ਕਿਹਾ ਗਿਆ ਹੈ ਕਿ ਉਸ ਨੂੰ ਰਾਜਪੁਰਾ ਰੋਡ ਸਾਈਡ ਤੋਂ ਪਹਿਲਾਂ ਬਣੇ ਪੁਲ ਨਾਲ ਬੱਸ ਸਟੈਂਡ ਤੋਂ ਸਿਧਾ ਜੋੜਨਾ ਹੈ ਤਾਂ ਜ਼ੋ ਬੱਸਾਂ ਨੂੰ ਬੱਸ ਸਟੈਂਡ ਤੋਂ ਸਿਧਾ ਪੁਲ ਤੇ ਚੜਾਇਆ ਜਾ ਸਕੇ।
ਬੱਸ ਸਟੈਂਡ ਬਣਾਉਣ ਦੀ ਤਜ਼ਵੀਜ ਕੋਈ ਦੋ ਤਿੰਨ ਮਹੀਨੇ ਤੋਂ ਜਾਰੀ ਹੈ ਤੇ ਅੰਦਰ ਦਾ ਕੰਮ ਕਾਫ਼ੀ ਹੱਦ ਤਕ ਸੰਤੋਸ਼ਜਨਕ ਹੈ ਪਰ ਤਜਵੀਜ਼ ਨੂੰ ਸਹੀ ਢੰਗ ਤਰੀਕੇ ਨਾਲ ਪੁਰਾ ਕਰਨ ਲਈ ਰਾਜਪੁਰੇ ਤੋਂ 100ਫੁੱਟੀ ਸਰਹਿੰਦ
ਸੜਕ ਪੁਰੀ ਬਣਾਉਂਣੀ ਬਹੁਤ ਜ਼ਰੂਰੀ ਹੈ ਜਿਸ ਦਾ 60ਕਰੋੜ ਦਾ ਐਸਟੀਮੇਟ ਪੰਜਾਬ ਸਰਕਾਰ ਨੂੰ ਪਾਸ ਕਰਨ ਲਈ ਭੇਜਿਆ ਗਿਆ ਹੈ ਜੋ ਵਿਚਾਰ ਅਧੀਨ ਹੈ ਯਾਦ ਰਹੇ ਇਹ ਡ੍ਰੀਮ ਪ੍ਰੋਜੈਕਟ ਮੁੱਖ ਮੰਤਰੀ ਦਾ ਆਪਣਾ ਹੈਂ।
ਦੱਸ ਦਈਏ ਕਿ ਇਹ ਡ੍ਰੀਮ ਉਦੋਂ ਤੱਕ ਸਾਰਥਕ ਨਹੀਂ ਜਦੋਂ ਤੱਕ 100ਫੁੱਟੀ ਸਰਹਿੰਦ ਰਾਜਪੁਰਾ ਬਾਈਪਾਸ ਨੂੰ ਪੁਰਾ ਨਹੀਂ ਕੀਤਾ ਜਾ ਸਕਦਾ। ਨਵੇਂ ਬੱਸ ਸਟੈਂਡ ਤੋਂ ਪੁਰਾਣੇਂ ਪੁਲ ਤੇ ਚੜਾਉਣੂ ਲਈ ਪੁਲ ਜੋ ਬਣਾਇਆ ਜਾ ਰਿਹਾ ਹੈ ਉਸ ਨੂੰ ਬਣਾਉਣ ਲਈ ਪਟਿਆਲਾ ਦੀ ਸਾਰੀ ਟ੍ਰੈਫਿਕ ਰਾਜਪੁਰਾ ਸਰਹਿੰਦ ਬਾਈਪਾਸ ਤੋਂ ਲਗਾਉਣੀ ਜ਼ਰੂਰੀ ਸੀ ਕਿਉਂਕਿ ਬਾਹਰਲੇ ਰੋਡਜ ਤੋਂ ਸ਼ਹਿਰ ਪਹੁੰਚਣ ਲਈ ਪੁਲ ਬਣਾਉਣ ਲਈ ਬੰਦ ਕਰਨੀ ਪਈ ਤੇ ਪੈਣੀ ਸੀ। ਟ੍ਰੈਫਿਕ ਨੂੰ ਵੱਡ ਕੇ ਬਠਿੰਡਾ ਬਾਈਪਾਸ ਤੇ ਸਰਹਿੰਦ ਬਾਈਪਾਸ ਕਰਨਾ ਪੈਣਾ ਜ਼ਰੂਰੀ ਸੀ ਜੋ ਕੀਤਾ ।
ਇਸ ਡ੍ਰੀਮ ਪ੍ਰੋਜੈਕਟ ਦੀ ਬਣਤਰ ਤੇ ਤਿਆਰੀ ਦੇਖਣ ਲਈ ਪ੍ਰਸ਼ਾਸਨ ਨੇ ਕਈ ਚੱਕਰ ਵੀ ਲਗਾਏ ਤੇ ਖ਼ਬਰਾਂ ਵੀ ਲਗਵਾਈਆਂ ਪਰ ਰਾਜਪੁਰਾ ਸਰਹਿੰਦ ਬਾਈਪਾਸ ਰੋਡ ਤੇ ਜੋ ਇਟਾਂ ਮਿੱਟੀ ਪੱਧਰ ਰੱਖਕੇ ਬੇਠੈ ਵੇਚ ਰਹੇ ਹਨ ਉਨ੍ਹਾਂ ਨੂੰ ਕਦੇ ਨਹੀਂ ਰੋਕਿਆ ਗਿਆ ਹੈ ਵਜ਼ਨ ਇਹ ਸੀ ਕਿ ਇਥੇ ਚੱਢਾ ਵਰਗੇ ਮਿੱਟੀ ਇੱਟਾਂ ਦਾ ਵੇਚਣ ਵਾਲੇ ਦੁਕਾਨਦਾਰਾਂ ਨੂੰ ਰੋਕਣ ਲਈ ਕਮੇਟੀ ਵੱਲੋਂ ਕੋਈ ਯਤਨ ਹੀ ਨਹੀਂ ਗਿਆ ਹੈ ਜੋ ਜ਼ਰੂਰੀ ਸੀ ਤੇ ਹੈਵੀ।
ਇਹ ਦੁਕਾਨਾਂ ਨੇ ਇਹ ਸੜਕਾਂ ਦੀ ਜਗ੍ਹਾ ਅਣਅਧਿਕਾਰਤ ਤੋਰ ਤੇ ਕਾਫੀ ਸਾਲਾਂ ਤੋਂ ਰੋਕੀ ਹੋਈ ਹੈ ਜਾਣ-ਪਛਾਣ ਕਰਕੇ ਕਮੇਟੀ ਕੋਈ ਕਾਰਵਾਈ ਨਹੀਂ ਕਰ ਰਹੀ ਹੈ।
ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੀ ਛਾਣਬੀਣ ਨਹੀਂ ਕੀਤੀ ਗਈ ਕਿਉਂਕਿ ਚੰਡੀਗੜ੍ਹ, ਰਾਜਪੁਰਾ, ਪੰਜਾਬੀ ਯੂਨੀਵਰਸਿਟੀ,ਅਰਬਨ ਅਸਟੇਟ ਫੇਸ 1,2,3 ਅਤੇ ਲਾਗਲੇ ਪਿੰਡਾਂ ਦੇ ਲੋਕ, ਬਠਿੰਡਾ, ਸਰਹਿੰਦ, ਰੋਪੜ , ਲੁਧਿਆਣਾ, ਜਲੰਧਰ ਦੇ ਵੱਡੇ ਵੀਹੀਕਲਜ ਨੇ ਇਹੋ ਹੀ ਸੜਕ ਤੋਂ ਨਿਕਲਿਆ ਜਾਂ ਸਕਦਾ ਹੈ ਇਨ੍ਹਾਂ ਲੇਖੈ ਜੋਖੈ ਨੂੰ ਨਾ ਧਿਆਨ ਰੱਖਣ ਕਰਕੇ ਅੱਜ ਲੋਕਾਂ ਨੂੰ ਦੁੱਖੀ ਹੋਣਾਂ ਪੈ ਰਿਹਾ ਹੈ ਘੰਟਿਆਂ ਬੱਧੀ ਖੜ੍ਹਾ ਹੋਣਾ,ਤੇਲ ਫੂਕਣਾ
ਭੁੱਖੇ ਖੜਨਾ ਇਥੋਂ ਤੱਕ ਕਿ ਐਮਰਜੈਂਸੀ ਵੇਲੇ ਜਾਣਾਂ ਅਣਚਾਹੀ ਗੱਲ ਹੈ ਇਥੋਂ ਤੱਕ ਕਿ ਐਂਬੁਲੈਂਸ ਸੇਵਾ ਕਰਨੀ, ਅੰਤਿਮ ਯਾਤਰਾ, ਪਾਠ ਪੂਜਾ , ਵਿਆਹ ਸ਼ਾਦੀਆਂ ਲਈ ਵੀ ਔਖਾ ਹੋਇਆ ਪਿਆ ਹੈ। ਰਾਜਪੁਰਾ ਸਰਹਿੰਦ ਬਾਈਪਾਸ ਪਹਿਲਾਂ ਤਿਆਰ ਹੋਣਾ ਜ਼ਰੂਰੀ ਹੈ।