← ਪਿਛੇ ਪਰਤੋ
ਬਾਦਲ ਨੂੰ 9 ਪੈਨਸ਼ਨਾਂ ਮਿਲਣ ਬਾਰੇ ਸੱਚ ਆਇਆ ਸਾਹਮਣੇ, ਪੜ੍ਹੋ ਰਿਪੋਰਟ ਚੰਡੀਗੜ੍ਹ, ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੁੰ 9 ਪੈਨਸ਼ਨਾਂ ਮਿਲਣ ਦੀ ਲੰਬੇ ਸਮੇ.ਤੋਂ ਛਿੜੀ ਚਰਚਾ ਦਾ ਸੱਚ ਆਰ ਟੀ ਆਈ ਰਾਹੀਂ ਸਾਹਮਣੇ ਆ ਗਿਆ ਹੈ। ਇਸ ਬਾਰੇ ਸੁਖਬੀਰ ਬਾਦਲ ਦੇ ਓ ਐਸ ਡੀ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਉਹਨਾਂ ਨੇ ਆਰ ਟੀ ਆਈ ਰਾਹੀਂ ਵਿਧਾਨ ਸਭਾ ਤੋਂ ਇਹ ਜਾਣਕਾਰੀ ਮੰਗੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਕਿੰਨੀਪੈਨਸ਼ਨ ਮਿਲਦੀ ਹੈ।ਉਹਨਾਂ ਦੱਸਿਆਕਿ ਵਿਧਾਨ ਸਭਾ ਦੇ ਅਧੀਨ ਸਕੱਤਰ ਕਮ ਲੋਕ ਸੂਚਨਾ ਅਧਿਕਾਰੀ ਲਿਖਤੀ ਜਵਾਬ ਦਿੱਤਾ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (ਹੁਣ ਵਿਧਾਇਕ) ਨੂੰ ਪੰਜਾਬ ਵਿਧਾਨ ਸਭਾ ਵੱਲੋਂ ਬਤੌਰ ਐਮ ਐਲ ਏ ਰਹਿਣ ਕਰ ਕੇ ਪਿਛਲੇ ਸਮੇਂ ਦੌਰਾਨ ਪੈਨਸ਼ਨ ਨਹੀਂ ਦਿੱਤੀ ਗਈ। ਮੌਜੂਦਾ ਮੈਂਬਰ ਹੋਣ ਕਾਰਨ ਉਹਨਾਂ ਵੱਲੋਂ ਤਨਖਾਹ ਪ੍ਰਾਪਤ ਕੀਤੀ ਜਾ ਰਹੀ ਹੈ ਤੇ ਪੈਨਸ਼ਨ ਮਿਲਣਯੋਗ ਨਹੀਂ ਹੈ। ਪੈਨਸ਼ਨ ਕੇਵਲ ਸਾਬਕਾ ਵਿਧਾਇਕਾਂ ਨੂੰ ਹੀ ਦਿੱਤੀ ਜਾਂਦੀ ਹੈ। ਬਾਬੂਸ਼ਾਹੀ ਨੇ ਆਪਣੇ ਤੌਰ ’ਤੇ ਵੀ ਵਿਧਾਨ ਸਭਾ ਤੋਂ ਇਸ ਗੱਲ ਦੀ ਤਸਦੀਕ ਕੀਤੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਕੋਈ ਪੈਨਸ਼ਨ ਨਹੀਂ ਮਿਲ ਰਹੀ।
Total Responses : 267