ਸਿੱਖਿਆ ਅਧਿਕਾਰੀਆਂ ਨੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ 'ਚ ਕੀਤਾ ਦੌਰਾ
ਹਰੀਸ਼ ਕਾਲੜਾ
ਰੂਪਨਗਰ 13 ਸਤੰਬਰ 2021: ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਤੰਬਰ ਪ੍ਰੀਖਿਆ ਕਵਿੱਡ ਨਿਯਮਾਂ ਤਹਿਤ ਸ਼ੁਰੂ ਹੋ ਗਈਆਂ ।ਵਿਭਾਗੀ ਹਦਾਇਤਾਂ ਅਨੁਸਾਰ ਇਹ ਪ੍ਰੀਖਿਆ ਆਫਲਾਈਨ ਤਰੀਕੇ ਨਾਲ ਸਕੂਲਾਂ ਵਿੱਚ ਹੋ ਰਹੀਆਂ ਹਨ ।ਇਸ ਮੌਕੇ ਰਾਜ ਕੁਮਾਰ ਖੋਸਲਾ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ, ਸੁਰਿੰਦਰ ਪਾਲ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਲੋਕੇਸ਼ ਮੋਹਨ ਸ਼ਰਮਾ ਜ਼ਿਲ੍ਹਾ ਸੁਧਾਰ ਕਮੇਟੀ ਦੇ ਇੰਚਾਰਜ ਨੇ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਨੂੰ ਪਾਠਕ੍ਰਮ ਦੀਆਂ ਸਾਲਾਨਾ ਪ੍ਰੀਖਿਆਵਾਂ ਅਤੇ ਨੈਸ਼ਨਲ ਅਚੀਵਮੈਂਟ ਸਰਵੇਖਣ ਪ੍ਰੀਖਿਆ ਲਈ ਤਿਆਰ ਕਰਨ ਹਿੱਤ ਕਰਵਾਈ ਜਾ ਰਹੀ ਇਹ ਪ੍ਰੀਖਿਆ ਸ਼ਿਫਟਾਂ ਵਿੱਚ ਹੋਵੇਗੀ।ਅੱਠਵੀਂ,ਦਸਵੀਂ ਅਤੇ ਬਾਰਵੀਂ ਜਮਾਤਾਂ ਦੀ ਪ੍ਰੀਖਿਆ ਸਵੇਰ ਦੇ ਸੈਸ਼ਨ ਦੌਰਾਨ 9ਵਜੇ ਸ਼ੁਰੂ ਹੋਵੇਗੀ ਜਦਕਿ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰਵੀਂ ਜਮਾਤਾਂ ਦੀ ਪ੍ਰੀਖਿਆ ਸ਼ਾਮ ਦੇ ਸੈਸ਼ਨ ਦੌਰਾਨ ਦੁਪਹਿਰ 12 ਵਜੇ ਸ਼ੁਰੂ ਹੋਵੇਗੀ।ਸਾਰੀਆਂ ਜਮਾਤਾਂ ਲਈ ਪ੍ਰਸ਼ਨ ਪੱਤਰ ਅਪ੍ਰੈਲ ਤੋਂ ਅਗਸਤ ਮਹੀਨੇ ਦੇ ਪਾਠਕ੍ਰਮ ਵਿੱਚੋਂ ਆਵੇਗਾ।ਅਪ੍ਰੈਲ ਅਤੇ ਮਈ ਮਹੀਨਿਆਂ ਦੇ ਪਾਠਕ੍ਰਮ ਵਿੱਚੋਂ 25 ਫੀਸਦੀ ਅਤੇ ਜੁਲਾਈ ਤੋਂ ਅਗਸਤ ਮਹੀਨੇ ਤੱਕ ਦੇ ਪਾਠਕ੍ਰਮ ਵਿੱਚੋਂ 75 ਫੀਸਦੀ ਪ੍ਰਸ਼ਨ ਪੁੱਛੇ ਜਾਣਗੇ।ਵਿਭਾਗ ਵੱਲੋਂ ਜਾਰੀ ਡੇਟਸ਼ੀਟ ਵਿੱਚ ਸ਼ਾਮਿਲ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਸਾਫਟ ਕਾਪੀ ਦੇ ਰੂਪ ਵਿੱਚ ਮੁੱਖ ਦਫਤਰ ਵੱਲੋਂ ਭੇਜੇ ਜਾਣਗੇ ਜਦਕਿ ਬਾਕੀ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਸਕੂਲਾਂ ਵੱਲੋਂ ਆਪਣੇ ਪੱਧਰ ੱਤੇ ਤਿਆਰ ਕੀਤੇ ਜਾਣਗੇ।
ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਾਰੀਆਂ ਜਮਾਤਾਂ ਦੇ ਪ੍ਰਸ਼ਨ ਪੱਤਰ
ਬਹੁ-ਵਿਕਲਪ ਆਧਾਰਿਤ ਹੋਣਗੇ।ਅੱਠਵੀਂ ਅਤੇ ਦਸਵੀਂ ਜਮਾਤਾਂ ਦੇ ਜਿਹੜੇ ਵਿਸ਼ਿਆਂ ਦਾ
ਨੈਸ਼ਨਲ ਅਚੀਵਮੈਂਟ ਸਰਵੇਖਣ ਹੋਣਾ ਹੈ ਉਹਨਾਂ ਵਿਸ਼ਿਆਂ ਦੇ ਪ੍ਰਸ਼ਨ ਪੱਤਰਾਂ ਦਾ ਪੈਟਰਨ
ਨੈਸ਼ਨਲ ਅਚੀਵਮੈਂਟ ਸਰਵੇਖਣ ਆਧਾਰਿਤ ਹੋਵੇਗਾ।ਇਹਨਾਂ ਵਿਸ਼ਿਆਂ ਦੇ ਮੁਲਾਂਕਣ ਲਈ
ਬਹੁ-ਵਿਕਲਪ ਸ਼ੀਟ ਮੁੱਖ ਦਫਤਰ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਉਨ੍ਹਾਂ ਵੱਖ ਵੱਖ ਸਕੂਲਾਂ ਵਿਚ ਦੌਰਾ ਕਰ ਇਹ ਨਿਸ਼ਚਿਤ ਕੀਤਾ ਕਿ ਪ੍ਰੀਖਿਆ ਦੌਰਾਨ ਕੋਵਿਡ ਤੋਂ ਬਚਾਅ ਸਾਵਧਾਨੀਆਂ ਦੀ ਪਾਲਣਾ ਕੀਤੀ ਜਾ ਰਹੀ ਹੈ । ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜ ਕੁਮਾਰ ਖੋਸਲਾ ਅਤੇ ਲੋਕੇਸ਼ ਮੋਹਨ ਸ਼ਰਮਾ ਜ਼ਿਲਾ ਸੁਧਾਰ ਟੀਮ ਦੇ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਅੱਜ ਸਰਕਾਰੀ (ਲੜਕੇ) ਸੀਨੀਅਰ ਸੈਕੰਡਰੀ ਸਕੂਲ ਰੂਪਨਗਰ,ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਗਰੇਵਾਲ ਅਤੇ ਸਰਕਾਰੀ ਹਾਈ ਸਕੂਲ ਮਾਜਰੀ ਠੇਕੇਦਾਰ ਦਾ ਦੌਰਾਂ ਕੀਤਾ ਜਦ ਕਿ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਅੱਜ ਸਰਕਾਰੀ ਹਾਈ ਸਕੂਲ ਤੇ ਸਰਕਾਰੀ ਪ੍ਰਾਈਮੇਰੀ ਸਕੂਲ ਮਲਿਕਪੁਰ, ਸਰਕਾਰੀ ਹਾਈ ਸਕੂਲ ਤੇ ਸਰਕਾਰੀ ਪ੍ਰਾਈਮੇਰੀ ਸਕੂਲ ਗਰਦਲੇ ਅਤੇ ਸਰਕਾਰੀ ਹਾਈ ਸਕੂਲ ਕੋਟਲਾ ਪਾਵਰ ਹਾਉਸ ਦਾ ਦੌਰਾ ਕੀਤਾ।ਇਸ ਮੌਕੇ ਉੱਕਤ ਸਕੂਲਾਂ ਦਾ ਸਟਾਫ ਹਾਜ਼ਰ ਸਨ।