ਹਰੀਸ਼ ਕਾਲੜਾ
ਰੂਪਨਗਰ,13 ਸਤੰਬਰ 2021: ਬਦਲਾਂਗੇ ਨੁਹਾਰ ਰੋਪੜ ਦੀ ਇਸ ਵਾਰ ਸਫਾਈ ਅਭਿਆਨ ਦੀ ਸ਼ੁਰੂਆਤ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਦੇ ਹਲਕਾ ਰੂਪਨਗਰ ਦੇ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਵਲੋਂ ਕੀਤੀ ਗਈ। ਇਸ ਦੌਰਾਨ ਨਗਰ ਕੌਂਸਲ ਰੂਪਨਗਰ ਦੇ ਪਧਾਨ ਸੰਜੇ ਵਰਮਾ ਤੇ ਸਮੂਹ ਕੌਸਲਰ ਵੀ ਮੌਜੂਦ ਸਨ। ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਜਿਲ੍ਹਾ ਲਾਇਬ੍ਰੇਰੀ ਰੂਪਨਗਰ ਤੋਂ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ।
ਢਿੱਲੋਂ ਨੇ ਕਿਹਾ ਕਿ ਜਨਤਕ ਥਾਂਵਾਂ ਤੇ ਸਫਾਈ ਕੀਤੀ ਜਾਵੇਗੀ ਅਤੇ ਇਸ ਤੋ ਬਾਅਦ ਸ਼ਹਿਰ ਦੀਆ ਵੱਖ ਵੱਖ ਕਲੋਨੀਆ ਤੇ ਗਲ਼ੀਆਂ ਮੁਹੱਲਿਆ ਵਿੱਚ ਵੀ ਸਫਾਈ ਕੀਤੀ ਜਾਵੇਗੀ।ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਤੇ ਰੂਪਨਗਰ ਹਲਕੇ ਦੇ ਸੇਵਾਦਾਰ ਬਰਿੰਦਰ ਸਿੰਘ ਢਿਲੋ ਦਾ ਇਸ ਸਫਾਈ ਅਭਿਆਨ ਵਿੱਚ ਸ਼ਾਮਲ ਹੋਣ ਤੇ ਧੰਨਵਾਦ ਕੀਤਾ। ਸੰਜੇ ਵਰਮਾ ਨੇ ਕਿਹਾ ਕਿ ਬਰਿੰਦਰ ਢਿੱਲੋ ਦੀ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਇਸ ਯਤਨ ਨਾਲ ਕੋਸਲਰਾ ਸਮੇਤ ਸ਼ਹਿਰ ਵਾਸੀ ਵੀ ਇਸ ਅਭਿਆਨ ਦਾ ਹਿੱਸਾ ਬਣਨਗੇ।ਵਰਮਾ ਨੇ ਕਿਹਾ ਕਿ ਇਹ ਅਭਿਆਨ ਰਾਜਨੀਤਕ ਪੱਧਰ ਤੋ ਉੱਪਰ ਉਠ ਕੇ ਚਲਾਇਆ ਜਾ ਰਿਹਾ ਹੈ । ਉਂਨਾਂ ਸ਼ਹਿਰ ਦੀਆ ਸਮਾਜ ਸੇਵੀ ਸੰਸਥਾਵਾ ਅਤੇ ਐਨ.ਜੀ.ਓ ਵੀ ਅਪੀਲ ਕੀਤੀ ਕਿ ਉਹ ਵੀ ਸ਼ਹਿਰ ਨੂੰ ਸੁੰਦਰ ਇਸ ਅਭਿਆਨ ਦੇ ਨਾਲ ਜੁੜਨ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਕੁਮਾਰ, ਮੀਤ ਪ੍ਰਧਾਨ ਪੂਨਮ ਕੱਕੜ, ਕੌਸਲਰ ਅਮਰਜੀਤ ਸਿੰਘ ਜੌਲੀ, ਕੌਸਲਰ ਮੋਹਿਤ ਸ਼ਰਮਾ, ਕੌਸਲਰ ਚਰਨਜੀਤ ਸਿੰਘ ਚੰਨੀ,ਕੌਸਲਰ ਸਰਬਜੀਤ ਸਿੰਘ, ਕੌਸਲਰ ਗੁਰਮੀਤ ਸਿੰਘ ਰਿੰਕੂ, ਕੌਸਲਰ ਨੀਰੂ ਗੁਪਤਾ, ਕੌਸਲਰ ਜਸਵਿੰਦਰ ਕੌਰ, ਕੌਸਲਰ ਜਸਪਿੰਦਰ ਕੌਰ , ਕੌਸਲਰ ਰੇਖਾ ਰਾਣੀ, ਕੌਸਲਰ ਕੁਲਵਿੰਦਰ ਕੌਰ, ਕੌਸਲਰ ਨੀਲਮ, ਭਰਤ ਵਾਲੀਆ, ਮਦਨ ਗੁਪਤਾ, ਅਮਰਜੀਤ ਸਿੰਘ ਬਿੱਲਾ, ਬਲਵਿੰਦਰ ਲਾਡੀ, ਪਰਮਿੰਦਰ ਪਿੰਕਾ, ਦਕਸ਼ ਕੱਕੜ, ਐਡਵੋਕੇਟ ਮਨਦੀਪ ਮੋਦਗਿੱਲ, ਸੋਨੂ ਵੋਹਰਾ, ਰਾਜੂ ਸਰਪੰਚ ਹਵੇਲੀ, ਰਣਜੀਤ ਸਿੰਘ ਆਦਿ ਮੌਜੂਦ ਸਨ।