ਚੰਡੀਗੜ੍ਹ, 13 ਸਤੰਬਰ 2021: ਹਰਿਆਣਾ ਸਰਕਾਰ ਨੇ ਇਕ ਮਹਤੱਵਪੂਰਣ ਫੈਸਲਾ ਲੈਂਦੇ ਹੋਏ ਆਨਲਾਇਨ ਟ੍ਰਾਂਸਫਰ ਪਾਲਿਸੀ ਨੂੰ ਆਊਟਸੋਰਸਿੰਗ ਪੋਲਿਸੀ ਪਾਰਟ-2 ਦੇ ਤਹਿਤ ਲੱਗੇ ਠੇਕਾ ਕਰਮਚਾਰੀਆਂ 'ਤੇ ਵੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ।
ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਸਰਕਾਰ ਨੇ ਸੂਬੇ ਵਿਚ ਇਕ ਕੈਡਰ ਦੇ 80 ਜਾਂ ਇਸ ਤੋਂ ਵੱਧ ਗਿਣਤੀ ਵਾਲੇ ਕਰਮਚਾਰੀਆਂ ਦੇ ਲਈ ਆਨਲਾਇਨ ਟ੍ਰਾਂਸਫਰ ਪੋਲਿਸੀ ਲਾਗੂ ਕਰ ਦਿੱਤੀ ਹੈ। ਉਨ੍ਹਾਂ ਨੇ ਦਸਿਆ ਕਿ ਕੁੱਝ ਵਿਭਾਗਾਂ, ਨਿਗਮਾਂ ਤੇ ਬੋਰਡਾਂ ਵਿਚ ਆਊਟਸੋਰਸਿੰਗ ਪੋਲਿਸੀ ਪਾਰਟ-2 ਦੇ ਤਹਿਤ ਲੱਗੇ ਠੇਕਾ ਕਰਮਚਾਰੀਆਂ 'ਤੇ ਵੀ ਉਕਤ ਆਨਲਾਇਨ ਟ੍ਰਾਂਸਫਰ ਪੋਲਿਸੀ ਲਾਗੂ ਹੋਵੇਗੀ। ਸਰਕਾਰ ਨੇ ਉਕਤ ਨਿਯਮ ਦਾ ਸਖਤੀ ਨਾਲ ਪਾਲਣ ਕਰਨ ਦੇ ਨਿਰਦੇਸ਼ ਦਿੱਤੇ ਹਨ।