← ਪਿਛੇ ਪਰਤੋ
ਚੰਡੀਗੜ੍ਹ, 13 ਸਤੰਬਰ 2021: ਹਰਿਆਣਾ ਸਰਕਾਰ ਨੇ ਗਰੁੱਪ ਸੀ ਤੇ ਡੀ ਦੀ ਭਰਤੀ ਦੇ ਲਈ ਸੰਚਾਲਿਤ ਕੀਤੇ ਜਾਣ ਵਾਲੇ ਕਾਮਨ ਏਲੀਜੀਬੀਲਿਟੀ ਟੇਸਟ ਤਹਿਤ ਨਿਯਮ ਅਤੇ ਸ਼ਰਤਾਂ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਨੌਟੀਫਿਕੇਸ਼ਨ ਵਿਚ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਹੈ ਕਿ ਉਕਤ ਟੇਸਟ ਦੇ ਲਈ ਕਿੰਨ. ਫੀਸ ਹੋਵੇਗੀ, ਕਿੰਨੇ ਸਾਲਾਂ ਦੇ ਲਈ ਟੇਸਟ ਵੈਧ ਹੋਵੇਗਾ ਅਤੇ ਉਕਤ ਟੇਸਟ ਪਾਸ ਕਰਨ ਵਾਲੇ ਕਿੰਨੇ ਨੌਜੁਆਨਾਂ ਨੂੰ ਅਹੁਦਿਆਂ ਦੀ ਤੁਲਣਾ ਵਿਚ ਇੰਟਰਵਿਯੂ ਦੇ ਲਈ ਬੁਲਾਇਆ ਜਾਵੇਗਾ। ਟੇਸਟ ਦੇ ਨਤੀਜੇ ਦੀ ਹਾਰਡ ਕਾਪੀ ਜਿੱਥੇ ਇਕ ਸਾਲ ਤਕ ਰੱਖੀ ਜਾਵੇਗੀ ਉੱਥੇ ਡਿਜੀਟਲ ਰੁਪ ਨਾਲ ਪੰਚ ਸਾਲ ਤਕ ਸੁਰੱਖਿਅਤ ਰੱਖਣ ਦਾ ਨਿਯਮ ਤੈਅ ਕੀਤਾ ਹੈ।
Total Responses : 936