← ਪਿਛੇ ਪਰਤੋ
ਜਗਰਾਓਂ 13 ਸਤੰਬਰ 2021 (ਦੀਪਕ ਜੈਨ ): ਮੇਨ ਰੋਡ ਡ੍ਰੇਨ ਪੁਲ ਹਲਵਾਰਾ ਵਿਖੇ ਮਹਿਕਮੇ ਵਲੋਂ ਲਗਾਏ ਗਏ 'ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ' ਦੇ ਬੋਰਡ ਉਪਰ ਕਾਲਾ ਰੰਗ ਫੇਰਨ ਖਿਲਾਫ ਪੁਲਿਸ ਵਲੋਂ ਕੁਝ ਵਿਅਕਤੀਆਂ ਖਿਲਾਫ ਥਾਣਾ ਸੁਧਾਰ ਵਿਖੇ ਮੁਕਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਨਿਰਮਲ ਸਿੰਘ ਨੇ ਦਸਿਆ ਕਿ ਪੁਲਿਸ ਨੂੰ ਮੁਖਬਰੀ ਹੋਈ ਸੀ ਕਿ ਸੁਖਵਿੰਦਰ ਸਿੰਘ ਉਰਫ ਸੁਖੀ ਵਾਸੀ ਹਲਵਾਰਾ ਅਤੇ ਸੁੱਖੀ ਵਾਸੀ ਜਗਰਾਓਂ ਅਤੇ 2-3 ਅਣਪਛਾਤੇ ਵਿਅਕਤੀ ਡਰੇਨ ਪੁਲ 'ਤੇ ਆਏ ਜਿੰਨਾ ਨੇ 'ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ' ਦੇ ਬੋਰਡ ਉਪਰ ਕਾਲਾ ਰੰਗ ਕਰਕੇ ਅੱਖਰ ਨੂੰ ਮਿਟਾ ਦਿੱਤਾ ਅਤੇ ਉਸਦੇ ਥੱਲੇ ਕਰਤਾਰ ਸਿੰਘ ਸਰਾਭਾ ਦਾ ਇਕ ਵੱਡਾ ਪੋਸਟਰ ਲਗਾ ਦਿੱਤਾ ਅਤੇ ਚਲੇ ਗਏ। ਪੁਲਿਸ ਵਲੋਂ ਸੁਖਵਿੰਦਰ ਸਿੰਘ ਉਰਫ ਸੁਖੀ ਵਾਸੀ ਹਲਵਾਰਾ ਅਤੇ ਸੁੱਖੀ ਵਾਸੀ ਜਗਰਾਓਂ ਅਤੇ 2-3 ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਸੁਧਾਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
Total Responses : 933