ਜੀ ਐਸ ਪੰਨੂ
ਪਟਿਆਲਾ, 13 ਸਤੰਬਰ,2021: 7ਵੇਂ ਪੱਧਰ ਦਾ ਰੁਜ਼ਗਾਰ ਮੇਲਾ ਕਾਲਜ ਲੜਕੀਆਂ ਪਟਿਆਲਾ ਵਿਖੇ ਲੱਗਿਆ ਇਸ ਰੋਜ਼ਗਾਰ ਮੇਲੇ 'ਚ 14 ਨਾਮੀ ਕੰਪਨੀਆਂ ਨੇ ਹਿੱਸਾ ਲਿਆ ਜਿਸ 'ਚ ਸਕਾਈ ਇੰਟਰਨੈਸ਼ਨਲ, ਪੁਖਰਾਜ ਹੈਲਥ ਕੇਅਰ, ਆਈ.ਸੀ.ਆਈ.ਸੀ.ਆਈ ਅਕੈਡਮੀ ਫਾਰ ਸਕਿੱਲ, ਫੈਡਰਲ ਮੋਗਲ, ਜੀ.ਸੀ.ਐਮ ਸਕੂਲ, ਅਕਾਲ ਅਕੈਡਮੀ ਆਦਿ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਦੀ ਇੰਟਰਵਿਊ ਲਈ ਗਈ।
ਰੋਜ਼ਗਾਰ ਮੇਲੇ ਵਿੱਚ ਸਿੰਪੀ ਸਿੰਗਲਾ ਨੇ ਦੱਸਿਆ ਕਿ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਤੇ ਵੱਖ ਵੱਖ ਸਥਾਨਾਂ 'ਤੇ ਲੱਗੇ ਪਲੇਸਮੈਂਟ ਕੈਂਪਾਂ 'ਚ ਕੁੱਲ 912 ਨੌਜਵਾਨਾਂ ਨੇ ਨੌਕਰੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ 'ਚ ਇਸ ਹਫ਼ਤੇ ਦੋ ਹੋਰ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਜਿਸ 'ਚ 15 ਸਤੰਬਰ ਨੂੰ ਪਬਲਿਕ ਕਾਲਜ ਸਮਾਣਾ ਤੇ 17 ਸਤੰਬਰ ਨੂੰ ਸਰਕਾਰੀ ਮਹਿੰਦਰਾ ਕਾਲਜ ਵਿਖੇ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਇਨ੍ਹਾਂ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।