ਜਸਪਾਲ ਸਿੰਘ ਸ਼ੰਕਰਪੁਰ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ
ਕੁਲਵੰਤ ਸਿੰਘ ਬੱਬੂ
ਰਾਜਪੁਰਾ,14 ਸਤੰਬਰ 2021- ਤਹਿਸੀਲ ਰਾਜਪੁਰਾ ਦੇ ਸਮੂਹ ਸਿੰਰਕੀਬੰਦ ਭਾਈਚਾਰੇ ਦੀ ਇਕ ਵਿਸ਼ੇਸ਼ ਇਕੱਤਰਤਾ ਗੁਰੂਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਨੀਲਪੁਰ ਰਾਜਪੁਰਾ ਵਿਖੇ ਹੋਈ। ਜਿਸ ਵਿੱਚ ਸਾਬਕਾ ਤਹਿਸੀਲਦਾਰ ਤੇ ਹਾਈ ਕੋਰਟ ਦੇ ਵਕੀਲ ਕਰਨੈਲ ਸਿੰਘ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਵੱਡੀ ਗਿਣਤੀ ਵਿਚ ਸਿਰਕੀਬੰਦ ਭਾਇਚਾਰੇ ਸ਼ਮੂਲੀਅਤ ਕਰਦਿਆ ਇਹ ਵਿਚਾਰ ਚਰਚਾ ਕੀਤੀ ਕੀ ਸਿੰਰਕੀਬੰਦ ਭਾਈਚਾਰੇ ਵਿਰੁੱਧ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਗਲਤ ਦਰਖਾਸਤਾਂ ਪਾ ਕੇ ਤੰਗ ਪਰੇਸ਼ਾਨ ਅਤੇ ਬਲੈਕਮੇਲ ਕੀਤਾ ਜਾ ਰਿਹਾ ਹੈ।
ਜਿਸ ਦੇ ਮੱਦੇਨਜ਼ਰ ਭਾਈਚਾਰੇ ਵੱਲੋ ਸਿਰਕੀਬੰਦ ਸਭਾ ਦਾ ਗਠਨ ਕੀਤਾ ਗਿਆ। ਜਿਸ ਵਿੱਚ ਸਰਬਸੰਮਤੀ ਨਾਲ ਅਮਰੀਕ ਸਿੰਘ ਜਿੱਲ੍ਹਾ ਪ੍ਧਾਨ, ਰਾਜਪੁਰਾ ਤੋ ਜਸਪਾਲ ਸਿੰਘ ਨੂੰ ਸਿੰਰਕੀਬੰਦ ਸਭਾ ਦਾ ਪ੍ਧਾਨ ਥਾਪਿਆ ਗਿਆ। ਜਗਦੀਸ਼ ਸਿੰਘ ਜ਼ਿਲ੍ਹਾ ਸਰਪ੍ਸਤ ਅਤੇ ਗੁਰਚਰਨ ਸਿੰਘ ਕੌਲੀ ਨੂੰ ਖਜ਼ਾਨਚੀ ਸਿਰਕੀਬੰਦ ਸਭਾ ਨਿਯੁਕਤ ਕੀਤਾ ਗਿਆ। ਇਸ ਮੌਕੇ ਕੁਲਰਾਜ ਸਿੰਘ, ਗੁਰਬਖਸ਼ ਸਿੰਘ ਨੰਬਰਦਾਰ, ਕਰਨੈਲ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ, ਲਖਮੀਰ ਸਿੰਘ,ਜੀਤ ਸਿੰਘ,ਕਸਮੀਰ ਸਿੰਘ ,ਮਨਜੀਤ ਸਿੰਘ,ਸੁਖਦੇਵ ਸਿੰਘ,ਸੁਖਦੇਵ ਸਿੰਘ ,ਕੁਲਵੰਤ ਸਿੰਘ,ਅੰਗਰੇਜ ਸਿੰਘ,ਜੋਨੀ,ਸੋਨੂੰ,ਮਨਦੀਪ ਸਿੰਘ, ਹੈਪੀ ਆਦਿ ਮੌਜੂਦ ਸਨ।