ਦੁਕਾਨਦਾਰ 'ਤੇ ਨਕਲੀ ਕੀਟਨਾਸ਼ਕ ਦਵਾਈਆਂ ਵੇਚਣ ਦਾ ਦੋਸ਼
ਦੀਪਕ ਜੈਨ
ਜਗਰਾਉਂ 14 ਸਤੰਬਰ 2021- ਸਥਾਨਕ ਡਿਸਪੋਜਲ ਰੋਡ 'ਤੇ ਸਥਿਤ ਇਕ ਗੋਦਾਮ 'ਤੇ ਕੁਝ ਕਿਸਾਨਾਂ ਵਲੋਂ ਨਕਲੀ ਕੀਟਨਾਸ਼ਕ ਦਵਾਈਆਂ ਵੇਚਣ ਦਾ ਦੋਸ਼ ਲਗਾਇਆ ਗਿਆ। ਜਿਸ ਤੋਂ ਬਾਅਦ ਮੌਕੇ 'ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਜਾਂਚ ਕਰਨ ਪੁੱਜੇ। ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਵਾਸੀ ਕਾਉਂਕੇ ਕਲਾਂ ਨੇ ਦੋਸ਼ ਲਗਾਇਆ ਕਿ ਮੰਡੀ ਵਿਚ ਯੂਨਾਇਟੇਡ ਕੀਟਨਾਸ਼ਕ ਪੇਸਤਿਸਾਇਡ ਦਵਾਈਆਂ ਦੀ ਦੁਕਾਨ ਹੈ ਅਤੇ ਉਸ ਦਾ ਇਕ ਗੋਦਾਮ ਡਿਸਪੋਜ਼ਲ ਰੋਡ 'ਤੇ ਬਣਾਇਆ ਹੋਇਆ ਹੈ।
ਉਨ੍ਹਾਂ ਦਸਿਆ ਕਿ ਉਸ ਦੇ ਪਿੰਡ ਦੇ ਇਕ ਵਿਅਕਤੀ ਨੇ ਕੁਝ ਸਮਾਂ ਪਹਿਲਾ ਦਵਾਈ ਵਰਤੀ ਪਰ ਦਵਾਈ ਨੇ ਅਸਰ ਤਾਂ ਕਿ ਕਰਨਾ ਉਲਟਾ ਫਸਲ ਹੀ ਖਰਾਬ ਹੋ ਗਈ। ਹਰਪ੍ਰੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਵਲੋਂ ਇਸ ਦੀ ਸੂਚਨਾ ਖੇਤੀਬਾੜੀ ਵਿਭਾਗ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੇ ਅਫਸਰ ਗੁਰਦੀਪ ਸਿੰਘ ਨੇ ਦਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਗੋਦਾਮ ਦੇ ਆਕੇ ਵੱਖ ਵੱਖ ਦਵਾਈਆਂ ਦੇ ਸੇਪਲ ਲਏ ਗਏ ਹਨ ਅਤੇ ਲੈਬੋਟਰੀ ਵਿਚ ਭੇਜਕੇ ਇਸ ਦੀ ਰਿਪੋਰਟ ਹਾਸਲ ਕੀਤੀ ਜਾਵੇਗੀ । ਉਨ੍ਹਾਂ ਦਸਿਆ ਕਿ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕਿਸਾਨਾਂ ਵਲੋਂ ਕੁਝ ਦਵਾਈਆਂ ਵਿਖਾਉਂਦਿਆਂ ਉਨ੍ਹਾਂ ਨੂੰ ਨਕਲੀ ਕਿਹਾ ਗਿਆ ਪਰ ਖੇਤੀਬਾੜੀ ਅਫਸਰ ਇਹੀ ਕਹਿੰਦੇ ਰਹੇ ਕਿ ਲੈਬੋਟਰੀ ਤੋਂ ਰਿਪੋਰਟ ਆਉਣ 'ਤੇ ਸਚਾਈ ਸਾਹਮਣੇ ਆਵੇਗੀ।