ਗੁਰਮਤਿ ਤੇ ਗਤਕਾ ਸਿਖਲਾਈ ਕੈਂਪ ਲਈ ਦਿਖਾਇਆ ਉਤਸ਼ਾਹ
ਰੂਪਨਗਰ, 14 ਸਤੰਬਰ 2021-ਗੁਰਦੁਆਰਾ ਸਾਹਿਬ ਸਿੰਘ ਸਭਾ ਪਿੰਡ ਪੁਰਖਾਲੀ ਵੱਲੋਂ ਪਿਛਲੇ ਚਾਰ ਮਹੀਨੇ ਤੋਂ ਆਯੋਜਿਤ ਗੁਰਮਤਿ ਤੇ ਗਤਕਾ ਸਿਖਲਾਈ ਕੈਂਪ ਸਮਾਪਤ ਹੋ ਗਿਆ ।ਇਸ ਕੈਂਪ ਵਿਚ ਧੰਨ ਧੰਨ ਬਾਬਾ ਸ਼ਾਦੀ ਸਿੰਘ ਗੱਤਕਾਂ ਅਖਾੜਾ ਗੁਰਦੁਆਰਾ ਹੈੱਡ ਦਰਬਾਰ ਟਿੱਬੀ ਸਾਹਿਬ ਵੱਲੋਂ ਸੰਤ ਬਾਬਾ ਖੁਸ਼ਹਾਲ ਸਿੰਘ ਤੇ ਬਾਬਾ ਅਵਤਾਰ ਸਿੰਘ ਜੀ ਦੀ ਸਰਪ੍ਰਸਤੀ ਹੇਠ 60 ਦੇ ਕਰੀਬ ਲੜਕੇ ਲੜਕੀਆਂ ਨੂੰ ਸਿਖਲਾਈ ਦਿੱਤੀ।
ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਬਾਬਾ ਅਵਤਾਰ ਸਿੰਘ ਗੁਰਦੁਆਰਾ ਹੈੱਡ ਦਰਬਾਰ ਟਿੱਬੀ ਸਾਹਿਬ ਵਾਲੇ,ਬਾਬਾ ਹਰਪ੍ਰੀਤ ਸਿੰਘ ਨਿਰਮਲ ਡੇਰਾ ਚੰਗਰ ਤੇ ਵਿਸ਼ੇਸ਼ ਮਹਿਮਾਨ ਬਾਬਾ ਗੁਰਪ੍ਰੀਤ ਸਿੰਘ ਗੁਰਦੁਆਰਾ ਬੀਬੀ ਮੁਮਤਾਜ਼ ਬੜੀ ਨੇ ਜੰਗਜੂਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬਾਬਾ ਅਵਤਾਰ ਸਿੰਘ ਨੇ ਕਿਹਾ ਕਿ ਅਯੋਕੇ ਯੁੱਗ ਵਿਚ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਣਾ ਸਮੇਂ ਦੀ ਮੰਗ ਹੈ। ਉਨ੍ਹਂ ਕਿਹਾ ਕਿ ਪਿੰਡਾਂ ਵਿਚ ਅਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਹਨ ਤਾਂ ਨੌਜਵਾਨਾਂ ਪ੍ਰੇਰਿਤ ਹੋ ਕੇ ਸਿੱਖੀ ਸਰੂਪ ਨਾਲ ਜੁੜਣ। ਇਸ ਮੌਕੇ ਗਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਹਰਮਿੰਦਰ ਸਿੰਘ, ਖਜ਼ਾਨਚੀ ਮੇਜਰ ਸਿੰਘ, ਸੈਕਟਰੀ ਸਤਵੀਰ ਸਿੰਘ, ਸਰਪੰਚ ਦਿਲਵਰ ਸਿੰਘ,ਪੁਰਖਾਲੀ, ਸਰਪੰਚ ਸੁਰਜੀਤ ਸਿੰਘ ਰਾਮਪੁਰ,ਪੇ੍ਮ ਸਿੰਘ ਬਰਦਾਰ,ਪਰਮਵੀਰ ਸਿੰਘ ਗੁਰੋਂ,ਗੁਰਜੀਤ ਸਿੰਘ,ਪਾਲ ਸਿੰਘ,ਲਾਭ ਸਿੰਘ ਤੇ ਇਲਾਕੇ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਸਰਪੰਚ ਆਦਿ ਹਾਜ਼ਰ ਸਨ।