ਸਰਕਾਰੀ ਆਈ.ਟੀ.ਆਈ ਅਤੇ ਪੰਜਾਬ ਸਕਿਲ ਡਿਵੈਲਪਮੈਟ ਦੇ ਜੇਤੂ ਵਿਦਿਆਰਥੀਆ ਦਾ ਸਨਮਾਨ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 14 ਸਤੰਬਰ 2021- ਪੰਜਾਬ ਸਕਿਲ ਡਿਵੈਲਪਮੈਟ ਮਿਸਨ ਵੱਲੋ ਰਾਜ ਪੱਧਰੀ ਸਕਿੱਲ ਪ੍ਰਤੀਯੋਗਤਾ ਕਰਵਾਈ ਗਈ । ਜਿਸ ਵਿੱਚ ਸਰਕਾਰੀ ਆਈ.ਟੀ.ਆਈ ਫਰੀਦਕੋਟ ਦੇ ਸ੍ਰੀ ਧੀਰਜਪਾਲ ਸਿੰਘ ਵੈਲਡਰ ਇੰਸਟਰਕਟਰ ਦੇ ਹੋਣਹਾਰ ਵਿਦਿਆਰਥੀ ਜ਼ਸਪ੍ਰੀਤ ਸਿੰਘ ਨੇ ਸਕਿੱਲ ਵੈਲਡਿੰਗ ਦੇ ਮੁਕਾਬਲੇ ਵਿੱਚ ਰਾਜ ਪੱਧਰ ਤੇ ਪਹਿਲਾ ਸਥਾਨ ਹਾਸਿਲ ਕੀਤਾ। ਅਤੇ ਸ੍ਰੀ ਦਵਿੰਦਰ ਸਿੰਘ ਇਲੈਕਟ੍ਰੀਸਨ ਇੰਸਟਰਕਟਰ ਦੇ ਵਿਦਿਆਰਥੀ ਗੁਰਵਿੰਦਰ ਸਿੰਘ ਨੇ ਸਕਿੱਲ ਇਲੈਕਟ੍ਰੀਸਨ ਇੰਸਟਾਲੇਸਨ ਦੇ ਮੁਕਾਬਲੇ ਵਿੱਚ ਰਾਜ ਪੱਧਰ ਤੇ ਦੂਜ਼ਾ ਸਥਾਨ ਹਾਸਿਲ ਕੀਤਾ। ਇਨ੍ਹਾਂ ਸਿਖਿਆਰਥੀਆ ਨੂੰ ਸੰਸਥਾ ਦੇ ਪ੍ਰਿੰਸੀਪਲ ਸ੍ਰੀ ਦਰਸਨ ਸਿੰਘ ਅਤੇ ਸ੍ਰੀਮਤੀ ਗਗਨ ਸਰਮਾ( ਮਨੈਜਰ ਪੰਜਾਬ ਸਕਿਲ ਡਿਵੈਲਪਮੈਟ ਮਿਸਨ ਫਰੀਦਕੋਟ ) ਵੱਲੋ ਸਨਮਾਨਿਤ ਕੀਤਾ ਗਿਆ । ਇਸ ਮੋਕੇ ਪ੍ਰਿੰਸੀਪਲ ਵੱਲੋ ਮੈਡਮ ਸ੍ਰੀਮਤੀ ਗਗਨ ਸਰਮਾ ਨੂੰ ਵੀ ਸਨਮਾਨਿਤ ਕੀਤਾ ਗਿਆ । ਉਨ੍ਹਾਂ ਦੋਵੇ ਵਿਦਿਆਰਥੀਆ ਨੂੰ ਮੁਬਾਕਬਾਦ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਕਾਮਨਾ ਕੀਤੀ ਗਈ ਅਤੇ ਉਨ੍ਹਾਂ ਨੂੰ ਨੈਸਨਲ ਲੈਵਲ ਮੁਕਾਬਲਿਆ ਲਈ ਵੀ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਸ੍ਰੀ ਮੱਘਰ ਸਿੰਘ ਜੀ.ਆਈ, ਸ੍ਰੀ ਰਜਿੰਦਰਪਾਲ ਸਿੰਘ, ਮਿਸ ਪ੍ਰਵੀਨ ਦਫਤਰ ਸੁਪਰਡੈਟ, ਸ੍ਰੀ ਕੁਲਦੀਪ ਕੁਮਾਰ, ਸ੍ਰੀ ਧੀਰਜਪਾਲ ਸਿੰਘ , ਸ੍ਰੀ ਦਵਿੰਦਰ ਸਿੰਘ, ਸ੍ਰੀ ਲਖਵਿੰਦਰ ਸਿੰਘ, ਸ੍ਰੀ ਸਿਮਰਨਜੀਤ ਸਿੰਘ , ਸ੍ਰੀ ਰੁਪਿੰਦਰ ਸਿੰਘ , ਸ੍ਰੀ ਪ੍ਰਦੀਪ ਸਰਮਾ ਆਦਿ ਹਾਜਿਰ ਸਨ।