ਰੂਪਨਗਰ- ਸੰਯੁਕਤ ਕਿਸਾਨ ਮੋਰਚਾ ਨੇ ਸੰਘਰਸ਼ ਤੇਜ਼ ਕਰਨ ਲਈ ਜਾਣੋ ਕੀ ਫੈਸਲਾ ਕੀਤਾ
ਰੂਪਨਗਰ, 14 ਸਤੰਬਰ 2021- ਸੰਯੁਕਤ ਕਿਸਾਨ ਮੋਰਚਾ ਰੋਪੜ ਦੀ ਮੀਟਿੰਗ ਬਹਿਰਾਮਪੁਰ ਟੋਲ ਪਲਾਜ਼ਾ ਤੇ ਤਲਵਿੰਦਰ ਸਿੰਘ ਗੱਗੋਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕਿਸਾਨ ਸੰਘਰਸ਼ ਦੀ ਸਮੀਖਿਆ ਕੀਤੀ ਗਈ ਅਤੇ ਜਥੇਬੰਦਕ ਘਾਟਾਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਫੈਸਲਾ ਲਿਆ ਗਿਆ। ਜੋ ਵੀ ਸੰਯੁਕਤ ਕਿਸਾਨ ਮੋਰਚਾ ਦਿੱਲੀ ਤੋਂ ਹੁਕਮ ਆਉਂਦਾ ਹੈ, ਉਸ ਤੇ ਸਾਰੀਆਂ ਜਥੇਬੰਦੀਆਂ ਇੱਕਮੁੱਠਤਾ ਨਾਲ ਅਮਲ ਕਰਨਗੀਆਂ। ਵੱਧ ਤੋਂ ਵੱਧ ਲੋਕਾਂ ਨੂੰ ਪਿੰਡਾਂ ਵਿੱਚ ਮੀਟਿੰਗਾਂ ਰਾਹੀਂ ਪ੍ਰੇਰਿਤ ਕਰਕੇ ਦਿੱਲੀ ਮੋਰਚੇ ਤੇ ਭੇਜਿਆ ਜਾਵੇਗਾ। ਜਥੇਬੰਦਕ ਫੈਸਲੇ ਤਹਿਤ ਸਤਨਾਮ ਸਿੰਘ ਮਾਜਰੀ ਜੱਟਾਂ ਨੂੰ ਕਨਵੀਨਰ ਅਤੇ ਗੁਰਮੇਲ ਸਿੰਘ ਬਾੜਾ ਨੂੰ ਕੈਸ਼ੀਅਰ ਅਤੇ ਪਵਨ ਕੁਮਾਰ ਚੱਕ ਕਰਮਾਂ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ।
ਇਸ ਦੌਰਾਨ ਟੋਲ ਪਲਾਜ਼ਾ ਤੇ ਕਿਸਾਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਮੀਟਿੰਗ ਵਿੱਚ ਦਲੀਪ ਸਿੰਘ ਘਨੌਲਾ ਕੁੱਲ ਹਿੰਦ ਕਿਸਾਨ ਸਭਾ ਢੇਰ, ਗੁਰਮੇਲ ਸਿੰਘ ਬਾੜਾ, ਹਰਮਿੰਦਰ ਸਿੰਘ ਬਾਹਮਣ ਮਾਜਰਾ ਭਾਕਿਯੂ ਰਾਜੇਵਾਲ, ਸੁਖਬੀਰ ਸਿੰਘ ਸੁੱਖਾ ਕੁੱਲ ਹਿੰਦ ਕਿਸਾਨ ਸਭਾ ਨੰਗਲੀ, ਸੀਟੂ ਦੇ ਆਗੂ ਗੁਰਦੇਵ ਸਿੰਘ ਬਾਗੀ, ਬਲਵਿੰਦਰ ਸਿੰਘ ਅਸਮਾਨ ਪੁਰ, ਸ਼ਮਸ਼ੇਰ ਸਿੰਘ ਹਵੇਲੀ ਜਮਹੂਰੀ ਕਿਸਾਨ ਸਭਾ, ਸਤਨਾਮ ਸਿੰਘ ਮਾਜਰੀ ਜੱਟਾਂ,ਗੁਰਇਕਬਾਲ ਸਿੰਘ ਬਰਦਾਰ ਭਾਕਿਯੂ ਲੱਖੋਵਾਲ, ਤਲਵਿੰਦਰ ਸਿੰਘ ਗੱਗੋਂ ਭਾਕਿਯੂ ਕਾਦੀਆਂ, ਸ਼ਮਸ਼ੇਰ ਸਿੰਘ ਸ਼ੇਰਾ, ਜੈਮਲ ਸਿੰਘ ਭੜੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਆਨੰਦਪੁਰ ਸਾਹਿਬ ਆਦਿ ਤੋਂ ਇਲਾਵਾ ਦੀਦਾਰ ਸਿੰਘ ਫੂਲ, ਸਰਬਜੀਤ ਸਿੰਘ, ਹਰਬੰਸ ਸਿੰਘ, ਰਘਬੀਰ ਸਿੰਘ, ਗੁਰਚਰਨ ਸਿੰਘ, ਸੱਜਣ ਸਿੰਘ, ਗੁਲਜ਼ਾਰ ਸਿੰਘ,ਜੀਤ ਸਿੰਘ, ਸੁਰਿੰਦਰ ਸਿੰਘ,ਕਰਮ ਸਿੰਘ, ਪਰਮਿੰਦਰ ਸਿੰਘ,ਜੀ ਐਸ ਢਿੱਲੋਂ, ਦਲਜੀਤ ਸਿੰਘ ਆਦਿ ਵੀ ਹਾਜ਼ਰ ਸਨ।