13 ਲੱਖ ਕੈਨੇਡੀਅਨਾ ਵੱਲੋਂ ਐਡਵਾਂਸਡ ਵੋਟ ਪੋਲਿੰਗ
ਕਮਲਜੀਤ ਬੁੱਟਰ
ਕੈਲਗਰੀ, 14 ਸਤੰਬਰ 2021 : ਦੇਸ਼ ਭਰ ਵਿੱਚ ਐਡਵਾਂਸਡ ਪੋਲਿੰਗ ਦਾ ਕੰਮ ਖ਼ਤਮ ਹੋ ਗਿਆ ਹੈ। ਸ਼ੁੱਕਰਵਾਰ ਤੋਂ ਸੋਮਵਾਰ, ਸਵੇਰ 9 ਤੋਂ ਰਾਤ 9 ਵਜੇ ਤੱਕ ਐਡਵਾਂਸਡ ਪੋਲ ਹੋਈ ਹੈ ਅਤੇ ਇਲੈਕਸ਼ਨਜ਼ ਕੈਨੇਡਾ ਦਾ ਕਹਿਣਾ ਹੈ ਕਿ ਸ਼ੁਕਰਵਾਰ ਵਾਲੇ ਦਿਨ 13 ਲੱਖ ਲੋਕਾਂ ਨੇ ਵੋਟ ਪਾਈ ਦੱਸੀ ਜਾਂਦੀ ਹੈ। ਇਹਨਾਂ ਚਾਰ ਦਿਨਾਂ ਵਿੱਚ 10 ਲੱਖ ਕੈਨੇਡਾ ਵਾਸੀਆਂ ਵੱਲੋਂ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੇ ਜਾਣ ਦੀ ਸੰਭਵਾਨਾ ਹੈ। ਅੱਜ ਸ਼ਾਮ 6 ਵਜੇ ਤੱਕ ਡਾਕ ਰਾਹੀਂ ਵੋਟ ਪਾਉਣ ਲਈ ਬੈਲੇਟ ਦੀ ਮੰਗ ਕੀਤੀ ਜਾ ਸਕਦੀ ਹੈ।