ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਸਿਖਲਾਈ ਕੈਂਪ
ਬਲਵਿੰਦਰ ਸਿੰਘ ਧਾਲੀਵਾਲ
- ਪਰਾਲੀ ਨੂੰ ਅੱਗ ਨਾ ਲਾ ਮਿੱਟੀ ਅਤੇ ਮਨੁੱਖੀ ਸਿਹਤ ਨੂੰ ਬਚਾਓਣ - ਡਾ. ਜਸਪਾਲ ਸਿੰਘ
ਸੁਲਤਾਨਪੁਰ ਲੋਧੀ, 14 ਸਤੰਬਰ 2021 - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸੁਲਤਾਨਪੁਰ ਲੋਧੀ ਵੱਲੋ ਝੋਨੇ ਦੀ ਪਰਾਲੀ ਦੀ ਸਾਂਭ ਲਈ ਡਡਵਿੰਡੀ ਵਿਖੇ ਜਾਗਰੂਕਤਾ ਕੈੰਪ ਲਗਾਇਆ ਗਿਆ।
ਇਸ ਮੌਕੇ ਹਾਜ਼ਰ ਕਿਸਾਨਾਂ ਨੂੰ ਸੰਬੋਧਿਤ ਹੁੰਦੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਸਪਾਲ ਸਿੰਘ ਧੰਜੂ ਨੇ ਦੱਸਿਆ ਕਿ ਹਰ ਸਾਲ ਪੰਜਾਬ ਵਿੱਚ ਲੱਖਾਂ ਟਨ ਪਰਾਲੀ ਪੈਦਾ ਹੁੰਦੀ ਹੈ ਜਿਸ ਨੂੰ ਸੰਭਾਲਣਾ ਹਮੇਸ਼ਾ ਹੀ ਵੱਡੀ ਚੁਣੌਤੀ ਹੁੰਦਾ ਹੈ। ਤਕਰੀਬਨ 85% ਪਰਾਲੀ ਨੂੰ ਅਗਲੀ ਫ਼ਸਲ ਦੀ ਬਿਜਾਈ ਕਰਨ ਲਈ ਖੇਤ ਦੀ ਤਿਆਰੀ ਲਈ ਅੱਗ ਲਾ ਦਿੱਤੀ ਜਾਂਦੀ ਹੈ ਜਿਸ ਨਾਲ ਕਈ ਖਤਰਨਾਕ ਗੈਸਾ ਪੈਦਾ ਹੁੰਦੀਆ ਹਨ ਜੋ ਵਾਤਾਵਰਨ ਨੂੰ ਪਲੀਤ ਕਰਦੀਆ ਹਨ। ਪਰਾਲੀ ਸਾੜਨ ਨਾਲ ਪੈਦਾ ਹੋਇਆ ਧੂਆਂ ਨਮੀ ਨਾਲ ਰਲ਼ ਕੇ ਧੂਆਖੀ ਧੁੰਦ ਪੈਦਾ ਕਰਦਾ ਹੈ ਜਿਸ ਵਿੱਚ ਸਾਹ ਲੈਣ ਨਾਲ ਅਸਥਮਾ ਅਤੇ ਸਾਹ ਸਬੰਧੀ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ।
ਉਨਾਂ ਕਿਹਾ ਕਿ ਇੱਕ ਟਨ ਪਰਾਲੀ ਸਾੜਨ ਨਾਲ ਹੀ 1460 ਕਿੱਲੋ ਕਾਰਬਨ ਡਾਇਆਕਸਾਇਡ ਅਤੇ 60 ਕਿੱਲੋ ਕਾਰਬਨ ਮੋਨੋਆਕਸਾਇਡ ਪੈਦਾ ਹੁੰਦੀ ਹੈ। ਪਰਾਲੀ ਸਾੜਨ ਨਾਲ ਜਿੱਥੇ ਜਹਿਰੀਲੀਆ ਗੈਸਾ ਪੈਦਾ ਹੁੰਦੀਆ ਹਨ ਓਥੇ ਹੀ ਕਈ ਖੁਰਾਕੀ ਤੱਤ , ਜੈਵਿਕ ਕਾਰਬਨ ਤੋ ਵੀ ਮਿੱਟੀ ਵਾਂਝੀ ਰਹਿ ਜਾਂਦੀ ਹੈ।ਇਸ ਲਈ ਪਰਾਲੀ ਨੂੰ ਅੱਗ ਨਾ ਲਾ ਕੇ ਹੈਪੀ ਸੀਡਰ ਅਤੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।
ਇਸੇ ਤਰਾਂ ਸਬਜ਼ੀਆਂ ਦੀ ਕਾਸ਼ਤ ਲਈ ਮਲਚਰ, ਉਲਟਾਵੇ ਹਲਾ ਨਾਲ ਖੇਤ ਤਿਆਰ ਕੀਤਾ ਜਾ ਸਕਦਾ ਹੈ।
ਇਸ ਮੌਕੇ ਪਿਛਲੇ ਕਈ ਸਾਲਾਂ ਤੋਂ ਬਿਨਾਂ ਅੱਗ ਲਾ ਕੇ ਕਣਕ ਦੀ ਬਿਜਾਈ ਕਰਕੇ ਪੂਰਾ ਝਾੜ ਲੈ ਰਹੇ ਕਿਸਾਨਾ ਦੇ ਆਪਣੇ ਨਿੱਜੀ ਤਜੁਰਬੇ ਵੀ ਸਾਂਝੇ ਕੀਤੇ।
ਇਸ ਮੌਕੇ ਮਾਨਵ ਵਿਕਾਸ ਸੰਸਥਾ ਦੇ ਅਜੈਪਾਲ ਸਿੰਘ ਨੇ ਕਿਸਾਨਾ ਦਾ ਧੰਨਵਾਦ ਕੀਤਾ ।ਇਸ ਮੌਕੇ ਗਗਨਦੀਪ ਸਿੰਘ, ਗੁਰਸੇਵਕ ਸਿੰਘ, ਬਲਬੀਰ ਸਿੰਘ, ਜਸਬੀਰ ਸਿੰਘ, ਹਰਜਿੰਦਰ ਸਿੰਘ, ਪੂਰਨ ਸਿੰਘ ਮੌਜੂਦ ਸਨ।