ਕੈਨੇਡਾ ਚ ਕਿਸੇ ਮਰੀਜ਼ ਨੂੰ ਹਸਪਤਾਲ ਜਾਣ ਤੋਂ ਰੋਕਣਾ ਸਵੀਕਾਰ ਨਹੀਂ ਕੀਤਾ ਜਾਵੇਗਾ- ਟਰੂਡੋ
ਬਲਜਿੰਦਰ ਸੇਖਾ
ਟੋਰਾਂਟੋ,15 ਸਤੰਬਰ 2021- ਕੈਨੇਡਾ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਨੂੰ ਰੋਕਣ ਲਈ ਤੇ ਮਾਸਕ ਲਾਉਣ ਦੇ ਵਿਰੋਧ ਵਿੱਚ ਵਿਰੋਧੀਆਂ ਵੱਲੋਂ ਹਸਪਤਾਲਾਂ ਦੇ ਬਾਹਰ ਪ੍ਰੋਟੇਸਟ ਕਰਨ ਦੀ ਧਮਕੀ ਤੋਂ ਬਾਅਦ ਲਿਬਰਲ ਆਗੂ ਜਸ਼ਟਿਨ ਟਰੂਡੋ ਨੇ ਕਿਹਾ ਕਿ ਕਿਸੇ ਨੂੰ ਹਸਪਤਾਲ ਜਾਂ ਕਲੀਨਿਕ ਵਿੱਚ ਦਾਖਲ ਹੋਣ ਤੋਂ ਰੋਕਣਾ ਜਾਂ ਕਿਸੇ ਸਿਹਤ ਸੰਭਾਲ ਪੇਸ਼ੇਵਰ ਨੂੰ ਧਮਕਾਉਣਾ ਅਸਵੀਕਾਰਨਯੋਗ ਹੈ । ਜੋ ਮਰੀਜ਼ ਨੂੰ ਦੇਖਭਾਲ ਪ੍ਰਦਾਨ ਕਰ ਰਿਹਾ ਹੈ, ਅਸੀਂ ਸਿਹਤ ਸੰਭਾਲ ਕਰਮਚਾਰੀਆਂ, ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰੱਖਿਆ ਕਰਨ ਜਾ ਰਹੇ ਹਾਂ। ਯਾਦ ਰਹੇ ਕਿ ਇਹ ਹਫ਼ਤਾ ਕੈਨੇਡਾ ਵਿੱਚ ਚੋਣ ਪ੍ਰਚਾਰ ਦਾ ਆਖਰੀ ਹਫ਼ਤਾ ਹੈ ।