ਪੀਐੱਸਯੂ ਵੱਲੋਂ ਕਾਲਜ ਖੁੱਲ੍ਹਵਾਉਣ ਦੀ ਮੰਗ ਨੂੰ ਲੈ ਕੇ ਦਿੱਤਾ ਧਰਨਾ
ਰੂਪਨਗਰ, 15 ਸਤੰਬਰ 021-ਪੰਜਾਬ ਸਟੂਡੈਂਟਸ ਯੂਨੀਅਨ ਵੱਲੋ ਕਾਲਜ ਦੀਆਂ ਕਲਾਸਾਂ ਆਫਲਾਈਨ ਕਰਵਾਉਣ ਲਈ, ਜਲ੍ਹਿਆਂਵਾਲੇ ਬਾਗ਼ ਦੀ ਪੁਰਾਤਨ ਦਿੱਖ ਬਹਾਲ ਕਰਵਾਉਣ ਲਈ, ਬੱਬਰ ਅਕਾਲੀ ਲਹਿਰ ਦੇ ਸੌ ਸਾਲਾ ਵਰ੍ਹੇਗੰਢ ਨੂੰ ਸਮਰਪਿਤ ਵਿਸ਼ੇਸ਼ ਯਾਦਗਾਰ ਬਣਾਉਣ ਲਈ, ਕੁੜੀਆਂ ਦੀ ਪੜ੍ਹਾਈ ਪੀਐੱਚਡੀ ਤੱਕ ਮੁਫ਼ਤ ਕਰਵਾਉਣ ਲਈ ਡਿਪਟੀ ਕਮਿਸ਼ਨਰ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ ਗਿਆ । ਪੰਜਾਬ ਸਟੂਡੈਂਟਸ ਯੂਨੀਅਨ ਦੇ ਕਾਰਕੁਨ ਰਣਜੀਤ ਸਿੰਘ ਬਾਗ ਵਿਚ ਇਕੱਤਰ ਹੋਏ ਜਿੱਥੇ ਸੰਬੋਧਨ ਕਰਦੇ ਹੋਏ ਪੀਐਸਯੂ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਰੰਧਾਵਾ, ਜ਼ਿਲਾ ਪ੍ਰਧਾਨ ਰੋਹਿਤ ਕੁਮਾਰ ਨੇ ਕਿਹਾ ਕਿ ਛੋਟੇ ਬੱਚਿਆਂ ਦੇ ਸਕੂਲ ਖੁੱਲ੍ਹ ਚੁੱਕੇ ਹਨ, ਸਿਆਸੀ ਰੈਲੀਆਂ ਹੋ ਰਹੀਆਂ ਹਨ , ਪਰ ਵਿਦਿਆਰਥੀਆਂ ਦੇ ਕਾਲਜ ਬੰਦ ਕੀਤੇ ਹੋਏ ਹਨ ਉਨ੍ਹਾਂ ਕਿਹਾ ਕਿ ਕਾਲਜ ਬੰਦ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਲੜਕੀਆਂ ਦੀ ਸਿੱਖਿਆ
ਪੀਐੱਚਡੀ ਤੱਕ ਮੁਫ਼ਤ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਕੈਪਟਨ ਸਰਕਾਰ ਦਾ ਸਮਾਂ ਪੂਰਾ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ । ਇਸ ਮੌਕੇ ਸੁਖਪਾਲ ਸਿੰਘ ਰੋਪੜ, ਸੁਖਦੀਪ ਸਿੰਘ ਪੰਜੋਲਾ, ਹਰਪ੍ਰੀਤ ਸਿੰਘ, ਵਿਨੈ ਬਾਹਮਣ ਮਾਜਰਾ, ਅਨਮੋਲ ਜੱਟਪੁਰ ,ਮਨੀ ਕਾਂਗੜ ,ਸ਼ਹਿਜ਼ਾਦੀ ਸਾਜੀਆ, ਗੁਰੀ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ ।